ਜਲੰਧਰ: ਮਹਿਪਾਲ ਯਾਦਵ ਨੇ ਅੱਜ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੀ ਪੰਜਾਬ ਫ੍ਰੰਟੀਅਰ ਦੇ ਨਵੇਂ ਇੰਸਪੈਕਟਰ ਜਨਰਲ (ਆਈਜੀ) ਵਜੋਂ ਅਹੁਦਾ ਸੰਭਾਲਆ। ਮਹਿਪਾਲ ਕੇਰਲਾ ਕੇਡਰ ਦੇ 1997 ਬੈਚ ਦੇ ਆਈਪੀਐਸ ਅਫ਼ਸਰ ਹਨ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਆਈਜੀ ਮੁਕੁਲ ਗੋਇਲ ਤਇਨਾਤ ਸਨ।


ਬੀਐਸਐਫ ਦੀ ਪੰਜਾਬ ਫ੍ਰੰਟੀਅਰ ਕੋਲ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਸਾਰੇ ਬਾਰਡਰ ਦੀ ਜ਼ੁੰਮੇਵਾਰੀ ਹੈ ਅਤੇ ਇਸ ਦਾ ਹੈਡਕੁਆਰਟਰ ਜਲੰਧਰ ਵਿੱਚ ਹੈ। ਸੂਬੇ ਵਿੱਚ ਨਵੀਂ ਸਰਕਾਰ ਬਣਨ 'ਤੇ ਬੀਐਸਐਫ ਨੇ ਬਾਰਡਰ ਪਾਰ ਤੋਂ ਆਉਂਦੀ ਹੇਰੋਇਨ ਦੀ ਵੱਡੀਆਂ ਖੇਪਾਂ ਫੜੀਆਂ ਸਨ। ਉਸ ਵੇਲੇ ਦੇ ਆਈਜੀ ਮੁਕੁਲ ਗੋਇਲ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੀ ਐਸਟੀਐਫ ਦੀ ਇੰਟੈਲੀਜੈਂਸ ਰਿਪੋਰਟ ਨਾਲ ਬੀਐਸਐਫ ਨੂੰ ਕਾਫੀ ਫਾਇਦਾ ਹੋਇਆ ਤੇ ਵੱਡੀਆਂ ਰਿਕਵਰੀਆਂ ਹੋਈਆਂ ਸਨ।