ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਅਜੇ ਵੀ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਚ ਖਿੱਚੋਤਾਣ ਚੱਲ ਰਹੀ ਹੈ। ਅੱਜ ਐਸਜੀਪੀਸੀ ਵੱਲੋਂ ਕਰਵਾਏ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਸੁਲਤਾਨਪੁਰ ਲੋਧੀ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਪੁਰਾਣੀ ਚਾਲ ਹੈ, 'ਪਾੜੇ ਪਾਓ ਤੇ ਰਾਜ ਕਰੋ।'

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਰਹੂਮ ਇੰਦਰਾ ਗਾਂਧੀ ਦਾ ਇੱਕ ਮਕਸਦ ਸੀ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਮਾਨਸਿਕ ਸੱਟ ਪਹੁੰਚਾਈ ਜਾਵੇ। ਇਸ ਨੂੰ ਹੁਣ ਕੈਪਟਨ ਪੂਰਾ ਕਰ ਰਹੇ ਹਨ। ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਤਨਜ਼ ਕਰਦਿਆਂ ਕਿਹਾ, “ਅੱਜਕੱਲ੍ਹ ਕੈਪਟਨ ਤੇ ਉਨ੍ਹਾਂ ਦੇ ਵਜ਼ੀਰਾਂ ‘ਚ ਇੰਦਰਾ ਗਾਂਧੀ ਦੀ ਰੂਹ ਆਈ ਹੋਈ ਹੈ। ਕਾਂਗਰਸ ਹਮੇਸ਼ਾ ਸਿੱਖਾਂ ਨੂੰ ਪਾੜਣ ਦੀ ਕੋਸ਼ਿਸ਼ ਕਰਦੀ ਹੈ ਤੇ ਪਹਿਲਾਂ ਵੀ ਕਰਦੀ ਸੀ।

ਹਰਿਆਣਾ 'ਚ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਟੁੱਟਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸੀਂ ਇਕੱਠੇ ਲੜਦੇ ਹਾਂ। ਇਸ 'ਤੇ ਕੋਈ ਸਵਾਲ ਨਹੀਂ। ਹਰਿਆਣਾ 'ਚ ਸਮਝੌਤਾ ਹੁਣ ਨਹੀਂ ਹੈ, ਇਹ ਸੰਗਤ ਜਾਣਦੀ ਹੈ। ਹਰਿਆਣਾ ਤੇ ਪੰਜਾਬ ਦੇ ਆਪੋ ਆਪਣੇ ਮੁੱਦੇ ਹਨ। ਇਨ੍ਹਾਂ ਨੂੰ ਦੋਵਾਂ ਨੂੰ ਜੋੜ ਕੇ ਨਹੀਂ ਵੇਖਿਆ ਜਾ ਸਕਦਾ।