Punjab Minister Viral Video:  ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਵੀਡੀਓ ਵਿਰੋਧੀ ਧਿਰਾਂ ਦੇ ਹੱਥ ਲੱਗ ਗਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਬਿਨਾ ਨਾਮ ਲਏ ਕਿਹਾ ਕਿ ਇਹ ਮੰਤਰੀ ਮਾਲਵੇ ਦੇ ਨਾਲ ਨਾਲ ਮਾਝੇ ਵਿੱਚ ਵੀ ਐਕਟਿਵ ਹੈ। ਇਸ ਦੀ ਵੀਡੀਓ ਮੈਨੂੰ ਕਿਸੇ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਦਿੱਤੀ ਸੀ। ਜਿਸ ਨੂੰ ਦੇਖ ਕੇ ਮੈਂ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੇਵ ਕਰਕੇ ਗਿਫ਼ਟ ਪੈਕ ਕਰ ਲਿਆ ਸੀ। 


ਅੱਜ ਮੀਜੀਠੀਆ ਓਹੀ ਪੈਨ ਡਰਾਈਵ ਗਿਫ਼ਟ ਪੈਕ ਵਿੱਚ ਲੈ ਕੇ ਚੰਡੀਗੜ੍ਹ ਆਪਣੇ ਹੈੱਡ ਆਫਿਸ ਪਹੁੰਚੇ ਅਤੇ ਪ੍ਰੈਸ ਕਾਨਫੰਰਸ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਹਾਲੇ ਤੱਕ ਇਹ ਵੀਡੀਓ ਜਨਤਕ ਨਹੀਂ ਕਰਾਂਗਾ। ਕਿਉਂਕਿ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੂੰ ਵੀ ਹੈ। ਇਸ ਲਈ ਮੈਂ ਇੰਤਜ਼ਾਰ ਕਰਾਂਗਾ ਕਿ ਸੀਐਮ ਭਗਵੰਤ ਮਾਨ ਉਸ ਮੰਤਰੀ ਖਿਲਾਫ਼ ਕਾਰਵਾਈ ਕਰੇ। 


ਬਿਕਰਮ ਸਿੰਘ ਮਜੀਠੀਆ ਨੇ ਇੱਕ ਫੋਟੋ ਸਾਂਝੀ ਕੀਤੀ ਜਿਸ ਵਿੱਚ ਪੰਜਾਬ ਦੇ ਨੌ ਕੈਬਨਿਟ ਮੰਤਰੀ ਸੀਐਮ ਭਗਵੰਤ ਮਾਨ ਨੂੰ ਦੀਵਾਲੀ ਮੌਕੇ ਗਿਫ਼ਟ ਦੇ ਰਹੇ ਸਨ। ਮਜੀਠੀਆ ਨੇ ਕਿਹਾ ਕਿ ਇਹਨਾਂ ਕੈਬਨਿਟ ਮੰਤਰੀਆਂ ਵਿੱਚੋਂ ਹੀ ਇੱਕ ਦੀ ਵੀਡੀਓ ਹੈ। ਮਜੀਠੀਆ ਨੇ ਕਿਹਾ ਕਿ ਇਹ ਮੰਤਰੀ ਭਗਵੰਤ ਮਾਨ ਦਾ ਚਹੇਤਾ ਹੈ। ਸੀਐਮ ਭਗਵੰਤ ਮਾਨ ਦਾ ਖਾਸ ਵੀ ਹੈ।


 ਇਸ ਲਈ ਮੈਂ ਸੀਐਮ ਭਗਵੰਤ ਮਾਨ ਨੂੰ ਮੌਕਾ ਦਿੰਦਾ ਹੈ ਕਿ ਉਹ ਵੀਡੀਓ ਜਨਤਕ ਕਰਨ ਤੋਂ ਪਹਿਲਾਂ ਪਹਿਲਾਂ ਹੀ ਆਪ ਹੀ ਉਸ ਮੰਤਰੀ ਖਿਲਾਫ਼ ਐਕਸ਼ਨ ਲੈ ਲੈਣ। ਜੇਕਰ ਕਾਰਵਾਈ ਹੋ ਜਾਂਦੀ ਹੈ ਤਾਂ ਅਸੀਂ ਵੀਡੀਓ ਜਨਤਕ ਨਹੀਂ ਕਰਾਗੇ। ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਅਗਲੀ ਰਣਨੀਤੀ ਕਰਾਂਗੇ। 



ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਹੋਣ ਦਾ ਦਾਅਵਾ ਕੀਤਾ ਸੀ। ਹਲਾਂਕਿ ਸੁਖਪਾਲ ਖਹਿਰਾ ਨੇ ਇਹ ਵੀਡੀਓ ਜਨਤਕ ਤਾਂ ਨਹੀਂ ਕੀਤੀ ਪਰ ਕਥਿਤ ਤੌਰ 'ਤੇ ਉਸ ਮੰਤਰੀ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ। 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial