ਪੰਜਾਬ ਵਿੱਚ ਅੱਜ ਮੌਸਮ ਸਧਾਰਣ ਰਹਿਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ। ਆਉਣ ਵਾਲੇ 7 ਦਿਨਾਂ ਵਿੱਚ ਵੀ ਅਜਿਹਾ ਹੀ ਮੌਸਮ ਬਣਿਆ ਰਹਿਣ ਦਾ ਅੰਦਾਜ਼ਾ ਹੈ। ਪਰ ਪਹਾੜਾਂ 'ਚ ਹੋ ਰਹੀ ਬਾਰਿਸ਼ ਪੰਜਾਬ ਲਈ ਮੁਸ਼ਕਿਲਾਂ ਵਧਾ ਰਹੀ ਹੈ।

ਪਿਛਲੇ ਦਿਨ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਭਾਖੜਾ ਡੈਂਮ ਪ੍ਰਬੰਧਕ ਬੋਰਡ (BBMB) ਨੇ ਵੀ ਵੀਰਵਾਰ ਨੂੰ ਕਰੀਬ 40 ਹਜ਼ਾਰ ਕਿਊਸੇਕ ਪਾਣੀ ਬਿਆਸ ਨਦੀ ਵਿੱਚ ਛੱਡਿਆ, ਜਿਸ ਨਾਲ ਬਿਆਸ ਦਾ ਪਾਣੀ ਹੌਲੀ-ਹੌਲੀ ਵਧ ਰਿਹਾ ਹੈ। ਹਾਲਾਂਕਿ BBMB ਨੇ ਕਿਹਾ ਹੈ ਕਿ ਪਾਣੀ ਨੂੰ ਕਾਬੂ ਵਿੱਚ ਰੱਖ ਕੇ ਹੀ ਛੱਡਿਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।

 

ਦੂਜੇ ਪਾਸੇ, ਘੱਗਰ ਨਦੀ ਵੀ ਉਫਾਨ 'ਤੇ ਹੈ ਜਿਸ ਕਾਰਨ ਪਟਿਆਲਾ ਅਤੇ ਹਰਿਆਣਾ ਦੇ ਕੁਝ ਜਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਪਿਛਲੇ ਦਿਨਾਂ ਵਿੱਚ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਵੜ ਗਿਆ ਸੀ, ਪਰ ਹੁਣ ਸਥਿਤੀ ਕਾਬੂ ਵਿੱਚ ਦੱਸੀ ਜਾ ਰਹੀ ਹੈ।

ਪੰਜਾਬ ਵਿੱਚ ਤਾਪਮਾਨ ਸਧਾਰਣ ਦਰਜੇ 'ਤੇ ਰਿਹਾ। ਵੀਰਵਾਰ ਸਵੇਰ ਤੋਂ ਸ਼ਾਮ 5:30 ਵਜੇ ਤੱਕ ਕਿਸੇ ਵੀ ਥਾਂ ਮੀਂਹ ਨਹੀਂ ਪਿਆ, ਜਿਸ ਕਰਕੇ ਸੂਬੇ ਦੇ ਤਾਪਮਾਨ ਵਿੱਚ ਥੋੜ੍ਹੀ ਬਹੁਤ ਵਾਧਾ ਹੋਇਆ। ਲੁਧਿਆਣਾ ਦੇ ਸਮਰਾਲਾ ਵਿੱਚ ਸਭ ਤੋਂ ਜ਼ਿਆਦਾ 36.5 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ਵਿੱਚ 34.4, ਲੁਧਿਆਣਾ ਵਿੱਚ 35.2, ਪਟਿਆਲਾ ਵਿੱਚ 35.3 ਅਤੇ ਫਰੀਦਕੋਟ ਵਿੱਚ 35.5 ਡਿਗਰੀ ਤਾਪਮਾਨ ਰਿਹਾ। ਇਹ ਤਾਪਮਾਨ ਲਗਭਗ ਸਧਾਰਣ ਹੈ।

 

ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ:ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।