ਮਜੀਠੀਆ ਨੇ ਸਿੱਧੂ ਜੋੜੇ ਨੂੰ ਦੱਸਿਆ ਸੌਦੇਬਾਜ਼
ਏਬੀਪੀ ਸਾਂਝਾ | 29 Oct 2016 04:15 PM (IST)
ਅੰਮ੍ਰਿਤਸਰ : ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨੂੰ ਸੌਦੇਬਾਜ਼ ਦੱਸਿਆ ਹੈ। ਮਜੀਠੀਆ ਨੇ ਆਖਿਆ ਹੈ ਕਿ ਸਿੱਧੂ ਦਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿੱਚ ਜਾਣਾ ਅਜੇ ਤੱਕ ਇਸ ਲਈ ਤੇਹ ਨਹੀਂ ਹੋ ਸਕਿਆ ਕਿਉਂਕਿ ਉਹ ਜੋ ਸੌਦੇਬਾਜ਼ੀ ਕਰਨਾ ਚਾਹੁੰਦੇ ਹਨ ਜੋ ਹੁਣੇ ਨੇਪਰੇ ਨਹੀਂ ਚੜ ਰਹੀ। ਪੱਤਰਕਾਰਾਂ ਵੱਲੋਂ ਇਸ ਮੌਕੇ ਉੱਤੇ ਸਿੱਧੂ ਜੋੜੇ ਨੂੰ ਸਲਾਹ ਦੇਣ ਦੇ ਸਵਾਲ ਉੱਤੇ ਬੋਲਦਿਆਂ ਮਜੀਠੀਆ ਨੇ ਆਖਿਆ ਕਿ ਇਹ ਜੋੜਾ ਤਾਂ ਆਪਸ ਵਿੱਚ ਇੱਕ-ਦੂਜੇ ਦੀ ਸਲਾਹ ਹੀ ਨਹੀਂ ਮੰਨਦੇ ਤਾਂ ਫਿਰ ਉਹ ਸਲਾਹ ਦੇਣ ਵਾਲਾ ਕੌਣ ਹੈ। ਜ਼ਿਕਰਯੋਗ ਹੈ ਕਿ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਤੋਂ ਗੁਰੇਜ਼ ਕਾਰਨ ਵਾਲੇ ਅਕਾਲੀ ਲੀਡਰ ਹੁਣ ਹਰ ਮੰਚ ਤੇ ਸਿੱਧੂ ਜੋੜੇ ਦੇ ਖਿਲਾਫ ਬੋਲਣ ਲੱਗ ਪਏ ਹਨ। ਬੀਤੇ ਦਿਨੀਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਿੱਧੂ ਦੀ ਤੁਲਨਾ ਖ਼ਰਗੋਸ਼ ਨਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਿੱਧੂ ਨੂੰ ਮਾਨਵ ਬੰਬ ਕਿਹਾ ਸੀ।