ਨਾਨਕੇ ਗਏ ਨੌਜਵਾਨ ਦਾ ਨੇੜਲੇ ਪਿੰਡ 'ਚ ਕਤਲ
ਏਬੀਪੀ ਸਾਂਝਾ | 21 Apr 2019 10:33 AM (IST)
ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਮਲਕੀਤ ਦਾ ਕਤਲ ਗਲ ਘੁੱਟ ਕੇ ਕੀਤਾ ਗਿਆ ਤੇ ਇਸ ਮਾਮਲੇ ਨੂੰ ਪ੍ਰੇਮ ਪ੍ਰਸੰਗ ਨਾਲ ਵੀ ਜੋੜ ਵੇਖਿਆ ਜਾ ਰਿਹਾ ਹੈ।
ਤਰਨ ਤਾਰਨ: ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿੱਚ ਬੀਤੀ ਰਾਤ ਨੌਜਵਾਨ ਦੇ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਮਲਕੀਤ ਦਾ ਕਤਲ ਗਲ ਘੁੱਟ ਕੇ ਕੀਤਾ ਗਿਆ ਤੇ ਇਸ ਮਾਮਲੇ ਨੂੰ ਪ੍ਰੇਮ ਪ੍ਰਸੰਗ ਨਾਲ ਵੀ ਜੋੜ ਵੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਨੂਰਵਾਲਾ ਦਾ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਆਪਣੇ ਨਾਨਕੇ ਪਿੰਡ ਬਹਿਕਾ (ਡੇਰੇ) ਤੋਂ ਰਾਤ ਨੂੰ ਪਿੰਡ ਵਲਟੋਹਾ ਗਿਆ ਸੀ। ਇੱਥੇ ਉਸ ਦਾ ਕਥਿਤ ਤੌਰ 'ਤੇ ਫਾਹਾ ਦੇ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਲਕੀਤ ਦੇ ਮਾਮਾ ਨਿਸ਼ਾਨ ਸਿੰਘ ਦਿਉਲ ਨੂੰ ਦਿੱਤੀ। ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਕਿਸੇ ਦੇ ਵਿਹੜੇ ਉਨ੍ਹਾਂ ਦੇ ਭਾਣਜੇ ਦੀ ਲਾਸ਼ ਪਈ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।