ਫਤਿਹਗੜ੍ਹ: ਚਨਾਰਥਲ ਕਲਾਂ ਵਿੱਚ ਵਿਅਕਤੀ ਦੀ ਵੋਟ ਪਾਉਣ ਉਪਰੰਤ ਹਾਰਟ ਅਟੈਕ ਨਾਲ ਮੌਤ ਹੋਣ ਹੋ ਗਈ। ਮ੍ਰਿਤਕ ਦੇ ਭਤੀਜੇ ਸੋਨੂੰ ਤੇ ਦੋਸਤ ਜਤਿੰਦਰ ਸਿੰਘ ਨੇ ਦੱਸਿਆ ਕਿ ਚਨਾਰਥਲ ਕਲਾਂ ਦਾ ਵਸਨੀਕ ਰਾਜ ਕੁਮਾਰ (44) ਪੁੱਤਰ ਮਨੋਹਰ ਲਾਲ ਅੱਜ ਸਵੇਰੇ ਕਰੀਬ 11.00 ਵਜੇ ਬੂਥ ਨੰ.44 ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਆਇਆ ਸੀ।   ਇਸ ਉਪਰੰਤ ਆਪਣੇ ਘਰ ਆ ਰਿਹਾ ਤਾਂ ਉਸ ਦੀ ਛਾਤੀ ਵਿੱਚ ਹਲਕਾ-ਹਲਕਾ ਦਰਦ ਹੋਣ ਲੱਗਾ। ਉਸ ਨੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ ਜਿੱਥੇ ਈਸੀਜੀ ਕਰਨ ਮੌਕੇ ਰਾਜ ਕੁਮਾਰ ਚੱਕਰ ਖਾ ਕੇ ਥੱਲੇ ਡਿੱਗ ਗਿਆ। ਹਸਪਤਾਲ ਦੇ ਡਾਕਟਰ ਵੱਲੋਂ ਉਸ ਨੂੰ ਤਰੰਤ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ। ਹਸਪਤਾਲ ਪਹੰਚਣ ਤੋਂ ਪਹਿਲਾਂ ਹੀ ਰਾਜ ਕੁਮਾਰ ਨੇ ਦਮ ਤੋੜ ਦਿੱਤਾ।