ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਮਿਆਂ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ 3 ਹੋਰ ਗੰਭੀਰ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਦਿਨ ਵਿੱਚ ਹੀ ਹਨੇਰਾ ਸ਼ਾਅ ਗਿਆ। ਮੋਗਾ, ਬਰਨਾਲਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ,ਚੰਡੀਗੜ੍ਹ ਸਮੇਤ ਹੋਰ ਵੀ ਕਈ ਜਿਲ੍ਹਿਆਂ ‘ਚ ਤੇਜ਼ ਹਵਾ ਅਤੇ ਮੀਂਹ ਪਾ ਰਿਹਾ ਹੈ।