ਮੁਕਤਸਰ: ਕੁਲਦੀਪ ਤਮੋਲੀ ਦੇ ਕਤਲ ਦੀ ਗੁੱਥੀ ਨੂੰ ਥਾਣਾ ਬਰੀਵਾਲਾ ਪੁਲਿਸ ਵੱਲੋਂ ਕਤਲ ਦੀ ਗੁੱਥੀ ਨੂੰ ਸੁਲਝਾ ਕਾਤਲ ਨੂੰ ਕਾਬੂ ਕਰ ਲਿਆ ਗਿਆ ਹੈ।ਪੁਲਿਸ ਨੇ ਅੰਕੁਸ਼ ਕੁਮਾਰ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।


ਮੁਢਲੀ ਪੁਛਗਿੱਛ ਦੌਰਾਨ ਅੰਕੁਸ਼ ਕੁਮਾਰ ਨੇ ਦੱਸਿਆ ਕਿ ਉਹ 13 ਸਾਲ ਦੀ ਉਮਰ ਵਿੱਚ ਜਗਰਾਤਿਆਂ 'ਚ ਜਾ ਹੋਰ ਤਿਉਹਾਰਾਂ ਵਿੱਚ ਔਰਤਾਂ ਦੇ ਕੱਪੜੇ ਪਾ ਕੇ ਝਾਕੀਆ ਕੱਢਦਾ ਹੁੰਦਾ ਸੀ ਤਾਂ ਕੁਲਦੀਪ ਤਮੋਲੀ ਉਸ ਨੂੰ ਪਸੰਦ ਕਰਨ ਲਗ ਗਿਆ ਅਤੇ ਹੌਲੀ-ਹੌਲੀ ਉਸ ਨਾਲ ਸਰੀਰਕ ਸਬੰਧ ਬਣਾ ਲਏ ਅਤੇ ਸਮਲਿੰਗੀ ਵਿਆਹ ਕਰਵਾਉਣ ਲਈ ਵੀ ਕਿਹਾ ਪਰ ਹੁਣ ਕੁਲਦੀਪ ਤਮੋਲੀ ਉਸ ਦਾ ਇਤੇਮਾਲ ਕਰਦਾ ਸੀ। ਵਿਆਹ ਨਹੀਂ ਕਰਵਾ ਰਿਹਾ ਸੀ। ਜਿਸ ਕਰਕੇ ਅੰਕੁਸ਼ ਨੇ ਆਪਣੀ ਜ਼ਿੰਦਗੀ ਨੂੰ ਬਰਬਾਦ ਸਮਝ ਕੇ ਇਸੇ ਰੰਜਿਸ਼ ਦੇ ਕਰਕੇ ਕੁਲਦੀਪ ਤਮੋਲੀ ਦਾ ਬਰਫ ਵਾਲੇ ਸੂਏ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋ ਦੋਸ਼ੀ ਪਾਸੋਂ ਮ੍ਰਿਤਕ ਕੁਲਦੀਪ ਤਮੋਲੀ ਦਾ ਮੋਬਾਇਲ ਫੋਨ ਵੀ ਬ੍ਰਾਮਦ ਕਰ ਲਿਆ ਗਿਆ ਹੈ ਜੋ ਦੋਸ਼ੀ ਅੰਕੁਸ਼ ਕੁਮਾਰ ਕਤਲ ਕਰਨ ਤੋਂ ਬਾਅਦ ਮੋਬਾਇਲ ਫੋਨ ਆਪਣੇ ਨਾਲ ਲੈ ਗਿਆ ਸੀ।  ਜਿਸ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਤਫਤੀਸ਼ ਕੀਤੀ ਜਾਵੇਗੀ।


ਜਾਣਕਾਰੀ ਮੁਤਾਬਿਕ ਅਮਨਦੀਪ ਕੁਮਾਰ ਪੁੱਤਰ ਧਰਮਪਾਲ ਵਾਸੀ ਵਾਰਡ ਨੰ: 7 ਦਾਣਾ ਮੰਡੀ ਬਰੀਵਾਲਾ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਦਾ ਸਭ ਤੋਂ ਛੋਟਾ ਭਰਾ ਕੁਲਦੀਪ ਤਮੋਲੀ ਜੋ ਮਿਊਨਸੀਪਲ ਕਮੇਟੀ ਬਰੀਵਾਲਾ 'ਚ ਸਫਾਈ ਸੇਵਕ ਦਾ ਕੰਮ ਕਰਦਾ ਸੀ। ਮਿਤੀ 23.09.2022 ਰਾਤ ਤੋਂ ਕੁਲਦੀਪ ਤਮੋਲੀ ਘਰ ਨਹੀਂ ਆਇਆ। ਜਿਸ ਨੂੰ ਵਾਰ ਵਾਰ ਫੋਨ ਕਰਨ ਤੇ ਕੁਝ ਦੇਰ ਬਾਅਦ ਬੰਦ ਹੋ ਗਿਆ ਸੀ। ਜਿਸ ਦੀ ਮਿਤੀ 24.09.2022 ਨੂੰ ਵੜਿੰਗ ਰੋੜ ਬਾਂਸਲ ਪੈਟਰੋਲ ਪੰਪ ਦੇ ਪਿਛਲੀ ਸਾਈਡ ਖਾਲੀ ਪਲਾਟ ਦੀਆਂ ਝਾੜੀਆਂ 'ਚ ਕੁਲਦੀਪ ਤਮੋਲੀ ਦੀ ਲਾਸ਼ ਮਿਲੀ ਸੀ। 


ਜਿਸ 'ਤੇ ਥਾਣਾ ਬਰੀਵਾਲਾ ਪੁਲਿਸ ਵੱਲੋਂ ਕੁਲਦੀਪ ਤਮੋਲੀ ਦੇ ਪਰਿਵਾਰ ਦੇ ਬਿਆਨਾਂ 'ਤੇ ਮਿਤੀ 24.09.2022 ਨੂੰ ਮੁਕੱਦਮਾ ਨੰਬਰ 80 ਅ/ਧ 302,120ਬੀ, 148,149 ਤਹਿਤ ਜਗਦੀਸ਼ ਕੁਮਾਰ ਵਗੈਰਾ ਵਾਸੀ ਮੰਡੀ ਬਰੀਵਾਲਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵੱਲੋਂ ਬਾਰੀਕੀ ਨਾਲ ਤਫਤੀਸ਼ ਕਰਨ 'ਤੇ ਇਹ ਸਾਹਮਣੇ ਆਇਆ ਕਿ ਕਤਲ ਅੰਕੁਸ਼ ਕੁਮਾਰ ਪੁੱਤਰ ਕਾਲਾ ਰਾਮ ਵਾਸੀ ਵਾਰਡ ਨੰਬਰ 7 ਬਰੀਵਾਲਾ ਵੱਲੋਂ ਕੀਤਾ ਗਿਆ। ਜਿਸ ਤੇ ਐਸ.ਆਈ ਗੁਰਸੇਵਕ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਵੱਲੋਂ ਅੰਕੁਸ਼ ਕੁਮਾਰ ਨੂੰ ਮਿਤੀ 27/09/2022 ਗ੍ਰਿਫਤਾਰ ਕਰ ਲਿਆ ਗਿਆ। ਜਿਸਦਾ ਖੁਲਾਸਾ ਪ੍ਰੇੱਸ ਕਾਨਫ੍ਰੈਂਸ ਕਰਕੇ ਡੀਐਸਪੀ ਜਗਦੀਸ਼ ਕੁਮਾਰ ਵੱਲੋਂ ਕੀਤਾ ਗਿਆ।