ਜਲੰਧਰ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ 'ਚ ਦੂਜੇ ਨੰਬਰ ਦੇ ਆਗੂ ਮਨੀਸ਼ ਸਿਸੋਦੀਆ ਨੇ ਦੱਸਿਆ ਕਿ 'ਆਪ' ਨੇ ਕਾਂਗਰਸ ਨਾਲ ਗਠਜੋੜ ਕਰਨ ਲਈ ਕਿਉਂ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣ ਲਈ ਅਸੀਂ ਸਾਰਿਆਂ ਦੇ ਨਾਲ ਹਾਂ।
ਜਲੰਧਰ ਵਿੱਚ 'ਆਪ' ਉਮੀਦਵਾਰ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਲਈ ਚੋਣ ਪ੍ਰਚਾਰ ਕਰਨ ਪੁੱਜੇ ਸਿਸੋਦੀਆ ਨੇ ਕਿਹਾ ਕਿ ਲੋਕਾਂ 'ਚ ਆਮ ਆਦਮੀ ਪਾਰਟੀ ਲਈ ਉਤਸ਼ਾਹ ਹੈ ਤੇ ਪਿਛਲੀ ਵਾਰ ਨਾਲੋਂ ਵੀ ਸਾਡੀਆਂ ਵੱਧ ਸੀਟਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੋਦੀ ਤੇ ਕੈਪਟਨ ਤੋਂ ਦੁਖੀ ਹਨ।
ਸਿਸੋਦੀਆ ਨੇ ਕਿਹਾ ਕਿ ਰੁਜ਼ਗਾਰ ਦੀ ਜ਼ਿੰਮੇਵਾਰੀ ਵੀ ਪ੍ਰਧਾਨ ਮੰਤਰੀ ਦੀ ਹੀ ਹੁੰਦੀ ਹੈ, ਪਰ ਮੋਦੀ ਨੂੰ ਜੋ ਵੀ ਪੁੱਛੋ ਉਹ ਪਾਕਿਸਤਾਨ ਦੀ ਗੱਲ ਕਰਦੇ ਹਨ। ਸਿਸੋਦੀਆ ਨੇ 'ਆਪ' ਛੱਡਣ ਵਾਲਿਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀ ਨਹੀਂ, ਬਾਕੀ ਪਾਰਟੀਆਂ ਨੂੰ ਵੀ ਲੋਕ ਛੱਡਦੇ ਤੇ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਾਨੂੰ ਛੱਡ ਕੇ ਗਏ ਵੱਡੇ ਫਰਕ ਨਾਲ ਹਾਰਨਗੇ।
ਸਿਸੋਦੀਆ ਨੇ ਦੱਸਿਆ ਕਿਉਂ ਫੜੀ ਸੀ ਕਾਂਗਰਸ ਨਾਲ ਗਠਜੋੜ ਦੀ ਜ਼ਿੱਦ!
ਏਬੀਪੀ ਸਾਂਝਾ
Updated at:
15 May 2019 03:52 PM (IST)
ਸਿਸੋਦੀਆ ਨੇ 'ਆਪ' ਛੱਡਣ ਵਾਲਿਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀ ਨਹੀਂ, ਬਾਕੀ ਪਾਰਟੀਆਂ ਨੂੰ ਵੀ ਲੋਕ ਛੱਡਦੇ ਤੇ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਾਨੂੰ ਛੱਡ ਕੇ ਗਏ ਵੱਡੇ ਫਰਕ ਨਾਲ ਹਾਰਨਗੇ।
- - - - - - - - - Advertisement - - - - - - - - -