ਸੰਗਰੂਰ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਹ ਦਿੱਲੀ ਤੇ ਪੰਜਾਬ ਵਿੱਚ ਇਕੱਲੇ ਚੋਣਾਂ ਲੜਨਗੇ ਜਦਕਿ ਹਰਿਆਣਾ ਵਿੱਚ ਉਨ੍ਹਾਂ ਦਾ ਗਠਜੋੜ ਹੋ ਗਿਆ ਹੈ। ਸਿਸੋਦੀਆ ਨੇ ਦੱਸਿਆ ਕਿ 'ਆਪ' ਪੰਜਾਬ ਵਿੱਚ ਦਿੱਲੀ ਦੀ ਤਰਜ਼ 'ਤੇ ਘਰੋ-ਘਰੀਂ ਜਾ ਕੇ ਪ੍ਰਚਾਰ ਕਰੇਗੀ ਤੇ ਜਿੱਤੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 26 ਲੱਖ ਤੇ ਹਰ ਲੋਕ ਸਭਾ ਹਲਕੇ ਦੇ ਦੋ ਲੱਖ ਪਰਿਵਾਰ ਉਨ੍ਹਾਂ ਦੇ ਸਿੱਧੇ ਸੰਪਰਕ ਵਿੱਚ ਹਨ।
ਸਿਸੋਦੀਆ ਨੇ ਕਿਹਾ ਕਿ 'ਆਪ' ਕੋਲ ਚੋਣ ਲੜਨ ਦੇ ਪੈਸੇ ਨਹੀਂ ਹਨ ਪਰ ਉਨ੍ਹਾਂ ਕੋਲ ਬਹੁਤ ਵਰਕਰ ਜ਼ਰੂਰ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਹੀ ਸਾਡਾ ਮਜ਼ਬੂਤ ਵੋਟ ਬੈਂਕ ਹਨ, ਜਿਨ੍ਹਾਂ ਦੇ ਸਿਰ 'ਤੇ ਹੀ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬੇਅਦਬੀਆਂ ਤੇ ਕਾਂਗਰਸ ਸਰਕਾਰ ਵਿਕਾਸ ਨਾ ਕਰ ਤੇ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ ਕਰਕੇ ਆਪਣਾ ਆਧਾਰ ਗੁਆ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਦਿੱਲੀ ਦੇ ਮਾਡਲ ਨੂੰ ਘਰੋ-ਘਰੀ ਪੇਸ਼ ਕਰਾਂਗੇ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਲਈ ਕਿੰਨੀ ਘਾਤਕ ਹੋ ਚੁੱਕੀ ਹੈ। ਸਿਸੋਦੀਆ ਨੇ ਕਿਹਾ ਕਿ 'ਆਪ' ਕੋਲ ਫੰਡ ਦੀ ਕਮੀ ਨਹੀਂ ਹੈ, ਫੰਡ ਆ ਰਹੇ ਹਨ ਪਰ ਉਹ ਚੋਣਾਂ 'ਤੇ ਪੈਸੇ ਲੁਟਾਉਣੇ ਨਹੀਂ ਚਾਹੁੰਦੇ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਚੋਣ ਮੁਹਿੰਮ ਦੌਰਾਨ ਉਹ ਤੇ ਕੇਜਰੀਵਾਲ ਰੈਲੀਆਂ ਵੀ ਕਰਨਗੇ।
ਲੋਕ ਸਭਾ ਸੀਟਾਂ ਜਿੱਤਣ ਲਈ ਸਿਸੋਦੀਆ ਦਾ ਗੁਰਮੰਤਰ ਵਰਤੇਗੀ 'ਆਪ'
ਏਬੀਪੀ ਸਾਂਝਾ
Updated at:
15 Apr 2019 03:08 PM (IST)
ਸੰਗਰੂਰ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਹ ਦਿੱਲੀ ਤੇ ਪੰਜਾਬ ਵਿੱਚ ਇਕੱਲੇ ਚੋਣਾਂ ਲੜਨਗੇ ਜਦਕਿ ਹਰਿਆਣਾ ਵਿੱਚ ਉਨ੍ਹਾਂ ਦਾ ਗਠਜੋੜ ਹੋ ਗਿਆ ਹੈ।
- - - - - - - - - Advertisement - - - - - - - - -