ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਅੱਜ ਇੱਥੇ ਗੱਲ ਕੀਤੀ ਹੈ, ਬੱਸ ਉਹ ਹੁਣ ਸਿਰਫ ਸਾਵਧਾਨੀ ਲਈ ਹਸਪਤਾਲ ਵਿੱਚ ਹਨ। ਬਾਕੀ ਸਭ ਕੁਝ ਠੀਕ ਹੈ।


ਉਨ੍ਹਾਂ ਨੇ ਕਿਹਾ ਕਿ ਸਾਰੀ ਕੌਮ ਸੁਖਬੀਰ ਬਾਦਲ ਨਾਲ ਖੜ੍ਹੀ ਹੈ। ਇਸ ਲਈ ਉਨ੍ਹਾਂ ਨੂੰ ਕੁਝ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਮਾਨਸਿਕਤਾ ਹੈ ਕਿ ਉਹ ਕੋਰੋਨਾ ਮਹਾਮਾਰੀ ਦਾ ਮਜ਼ਾਕ ਉਡਾ ਰਹੇ ਹਨ। ਸਿਰਸਾ ਨੇ ਆਮ ਆਦਮੀ ਪਾਰਟੀ ਦੇ ਲੀਡਰ ਮਾਸਟਰ ਬਲਦੇਵ ਸਿੰਘ ਦੇ ਸੁਖਬੀਰ ਬਾਦਲ ਬਾਰੇ ਬਿਆਨ 'ਤੇ ਵੀ ਇਤਰਾਜ਼ ਜਤਾਇਆ।


ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਕਾਲੀ ਦਲ ਨੇ 31 ਮਾਰਚ ਤੱਕ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਸੁਖਬੀਰ ਬਾਦਲ ਨੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਬਾਰੇ ਖੁਦ ਟਵਿੱਟਰ 'ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਖੁਦ ਨੂੰ ਆਈਸੋਲੇਟ ਕਰ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਕੁਵਾਰੰਟੀਨ ਵਿੱਚ ਜਾਣ ਲਈ ਵੀ ਸਲਾਹ ਦਿੱਤੀ ਸੀ।


ਸੁਖਬੀਰ ਬਾਦਲ ਲਗਾਤਾਰ 2022 ਦੀਆਂ ਚੋਣਾਂ ਲਈ ਤਿਆਰੀਆਂ ਵਿੱਚ ਸੀ।ਉਹ ਪੂਰੀ ਤਰ੍ਹਾਂ ਇਲੈਕਸ਼ਨ ਮੋਡ ਵਿੱਚ ਆਏ ਹੋਏ ਸੀ।ਖੇਮਕਰਨ ਸਮੇਤ ਉਹ ਕਈ ਥਾਵਾਂ ਤੇ ਰੈਲੀਆਂ ਕਰ ਰਹੇ ਸੀ।ਹੁਸ਼ਿਆਰਪੁਰ ਵਿੱਚ ਵੀ ਉਹ ਰੈਲੀ ਕਰਨ ਵਾਲੇ ਸੀ ਪਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆ ਗਈ।


ਇਹ ਵੀ ਪੜ੍ਹੋ: ISSF Shooting World Cup: ਭਾਰਤ ਲਈ ਹੁਣ ਮਨੂੰ ਭਾਕਰ-ਸੌਰਵ ਚੌਧਰੀ ਨੇ ਹਾਸਲ ਕੀਤਾ ਸੋਨ ਤਗਮਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904