Manmohan Singh Birthday News: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਆਪਣਾ 91ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਵਧਾਈਆਂ ਮਿਲ ਰਹੀਆਂ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। 


ਨਵਜੋਤ ਸਿੱਧੂ ਨੇ ਲਿਖਿਆ, ਜਦੋਂ ਵੀ ਹਿੰਦੋਸਤਾਨ ਦੀ ਸਿਆਸਤ ਵਿੱਚ ਕਿਰਦਾਰ, ਕਾਬਲੀਅਤ ਅਤੇ ਇਮਾਨਦਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਤੁਹਾਡੇ ਨਾਂਅ ਪਹਿਲੇ ਪੇਜ਼ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨਾਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਸੀ ਨਾਂ ਤੁਹਾਡੇ ਬਾਅਦ ਕੋਈ ਅਜਿਹਾ ਹੋਵੇਗਾ !






ਸਿੱਧੂ ਨੇ ਅੱਗੇ ਲਿਖਿਆ, ਸਰਦਾਰ ਮਨਮੋਹਨ ਸਿੰਘ ਨੂੰ ਜਮਨ ਦਿਨ ਦੀਆਂ ਵਧਾਈਆਂ, ਤੁਸੀਂ ਸਮੇਂ ਦੀ ਰੇਤ ਉੱਤੇ ਅਮਿਟ ਛਾਪ ਛੱਡੀ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। 'ਯੂਥ ਆਇਕਨ', 'ਲੀਵਿੰਗ ਲੈਜੈਂਡ' ਤੇ 'ਇੱਕ ਸੰਸਥਾ' ਜੋ ਆਪਣੇ ਗਿਆਨ ਤੇ ਇਮਾਨਦਾਰੀ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।


ਪੰਜਾਬ ਕਾਂਗਰਸ ਦੇ ਹੋਰ ਲੀਡਰਾਂ ਨੇ ਵੀ ਸਾਬਕਾ PM ਮਨਮੋਹਨ ਸਿੰਘ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਲਿਖਿਆ ਕਿ ਡਾ. ਮਨਮੋਹਨ ਸਿੰਘ ਉਹ ਮਹਾਨ ਵਿਅਕਤੀ ਨੇ ਜਿਨ੍ਹਾਂ ਨੇ ਉਸ ਵੇਲੇ ਦੇਸ਼ ਦੀ ਅਗਵਾਈ ਕੀਤੀ ਜਦੋਂ ਭਾਰਤ ਬਹੁਤ ਔਖੇ ਦੌਰ ਤੋਂ ਲੰਘ ਰਿਹਾ ਸੀ। ਉਨ੍ਹਾਂ ਦੇਸ਼ ਨੂੰ ਦੀਵਾਲੀਆ ਹੋਣ ਤੋਂ ਬਚਾਇਆ। ਇੱਥੋਂ ਤੱਕ ਕਿ ਅਮਰੀਕਾ ਵੀ ਉਨ੍ਹਾਂ ਦੀ ਆਰਥਿਕ ਸਮਝ ਦਾ ਮਾਣ ਕਰਦਾ ਹੈ। ਉਨ੍ਹਾਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ। ਪੰਜਾਬ, ਪੰਜਾਬੀਅਤ ਤੇ ਪੂਰੇ ਦੇਸ਼ ਦਾ ਮਾਣ, ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾੀਆਂ। ਰੱਬ ਉਨ੍ਹਾਂ ਨੂੰ ਲੰਬੀ ਉਮਰ ਬਖ਼ਸ਼ੇ।


ਪ੍ਰਤਾਪ ਸਿੰਘ ਬਾਜਵਾ ਨੇ ਵੀ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ


ਉੱਥੇ ਹੀ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ। ਰੱਬ ਉਨ੍ਹਾਂ ਨੂੰ ਲੰਬੀ ਉਮਰ ਬਖ਼ਸ਼ੇ।