ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਅਕਾਲੀ ਦਲ ਦੇ ਖਿਲਾਫ ਬਾਗੀ ਸੁਰਾਂ ਚੁੱਕੀਆਂ ਹਨ। ਉਨ੍ਹਾਂ ਫੈਸਲਾ ਕੀਤਾ ਕਿ ਉਹ ਰਾਸ਼ਟਰਪਤੀ ਚੋਣ ਲਈ ਵੋਟ ਨਹੀਂ ਪਾਉਣਗੇ।ਸ੍ਰੋਮਣੀ ਅਕਾਲੀ ਦਲ ਨੇ NDA ਉਮੀਦਵਾਰ ਨੂੰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਸੀ। 


ਇਆਲੀ ਨੇ ਫੇਸਬੁੱਕ 'ਤੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਜਿਸ ਦੇ ਨਾਲ ਉਨ੍ਹਾਂ ਲਿਖਿਆ, "ਸਿੱਖ ਕੌਮ ਦੀਆਂ ਭਾਵਨਾਵਾਂ, ਪੰਜਾਬ ਦੇ ਮੁੱਦਿਆਂ ਅਤੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹੋਏ ਅੱਜ ਹੋ ਰਹੀ ਰਾਸ਼ਟਰਪਤੀ ਦੀ ਚੋਣ ਵਿੱਚ ਮੈਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਰਿਹਾ।"





ਇਆਲੀ ਨੇ ਕਿਹਾ, "NDA ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਪੁੱਛਿਆ ਗਿਆ ਸੀ। ਸਾਡੇ ਬਹੁਤ ਸਾਰੇ ਮੁੱਦੇ ਭਾਜਪਾ ਨਾਲ ਗਠਜੋੜ ਵਿੱਚ ਵੀ ਹੱਲ ਨਹੀਂ ਹੋਏ। ਉਹ ਲੀਡਰਸ਼ਿਪ ਜਾਂ ਸਵਾਰਥੀ ਹਿੱਤਾਂ ਦੇ ਕੁਝ ਮੁੱਦੇ ਹੋ ਸਕਦੇ ਸਨ।"


ਰਾਸ਼ਟਰਪਤੀ ਦੀ ਚੋਣ 'ਚ ਅਕਾਲੀ ਵਿਧਾਇਕ ਦੀ ਪਾਰਟੀ ਵਿਰੋਧੀ ਸੁਰ ਨਜ਼ਰ ਆਏ ਹਨ। ਇਆਲੀ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਦੇ ਬਾਵਜੂਦ ਪੰਜਾਬ ਦੇ ਕਈ ਮਸਲੇ ਹੱਲ ਨਹੀਂ ਹੋਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁਰਮੂ ਦਾ ਸਮਰਥਨ ਕੀਤਾ ਸੀ ਪਰ ਉਨ੍ਹਾਂ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਮਨਪ੍ਰੀਤ ਇਆਲੀ ਨੇ ਬਾਗੀ ਸੁਰ ਦਿਖਾਉਂਦੇ ਹੋਏ ਪਾਰਟੀ ਪ੍ਰਧਾਨ ਦੀ ਗੱਲ ਨਹੀਂ ਸੁਣੀ।


ਮੂਸੇਵਾਲਾ ਦੇ ਹਥਿਆਰੇ ਪੰਜਾਬ 'ਚ ਹੀ ਮੌਜੂਦ , ਹੱਤਿਆ ਤੋਂ 24 ਦਿਨ ਬਾਅਦ CCTV 'ਚ ਨਜ਼ਰ ਆਏ ਸ਼ੂਟਰ ਮੰਨੂੰ ਤੇ ਰੂਪਾ


 


ਸਾਬਕਾ ਕਾਂਗਰਸੀ ਮੰਤਰੀ ਦੀ ਪਟੀਸ਼ਨ 'ਤੇ ਸਰਕਾਰ ਨੂੰ ਨੋਟਿਸ , ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਮੰਗੀ ਸਟੇਟਸ ਰਿਪੋਰਟ