ਬਠਿੰਡਾ: ਇੱਥੇ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੇਲਾਂ ਦੀਆਂ ਪਟਰੀਆਂ 'ਤੇ ਬੈਠੇ ਕਿਸਾਨਾਂ ਬਾਰੇ ਵੀ ਗੱਲ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਮੁੱਦੇ 'ਤੇ ਸਰਕਾਰਾਂ ਵਿੱਚ ਚਿੰਤਾ ਹੈ ਜਦੋਂ ਕਿਸਾਨਾਂ ਨੇ ਹਾੜ੍ਹੀ ਦੀ ਫਸਲ ਬੀਜਣੀ ਹੈ ਤਾਂ ਉਸ ਵਿੱਚ ਯੂਰੀਆ ਦੀ ਦਿੱਕਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਗੁਦਾਮਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਯੂਰੀਆ ਹੈ। ਜੇ ਰੇਲਾਂ ਦੀ ਆਵਾਜਾਈ ਨਾ ਚੱਲੀ ਤਾਂ ਮੈਨੂੰ ਲੱਗਦਾ ਹੈ ਸਾਡੀ ਹਾੜ੍ਹੀ ਦੀ ਫ਼ਸਲ ਲੇਟ ਹੋ ਸਕਦੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਸਟੌਕ 'ਚ ਸਿਰਫ ਤਿੰਨ ਦਿਨ ਦਾ ਕੋਲਾ ਬਾਕੀ ਰਹਿਣ ਦੀ ਗੱਲ ਕੀਤੀ। ਤੇ ਕਿਹਾ ਕਿ ਜੇਕਰ ਰੇਲਾਂ ਨਾ ਚੱਲੀਆਂ ਤਾਂ ਮੈਨੂੰ ਲੱਗਦਾ ਹੈ ਪਾਵਰ ਸਟਡਾਊਨ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਫੈਸਲਾ ਲੈਣਾ ਹੈ ਤਾਂ ਪੰਜਾਬ ਦੇ ਹੱਕ ਵਿੱਚ ਫੈਸਲਾ ਲਵੋ।

ਇਸ ਤੋਂ ਇਸਾਵਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੰਨੀਆਂ ਵੀ ਪੰਜਾਬ 'ਚ ਸਰਕਾਰੀ ਪੋਸਟਾਂ ਖਾਲੀ ਪਈਆਂ ਹਨ 70 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਉਨ੍ਹਾਂ ਨੂੰ ਅਗਲੇ ਛੇ ਮਹੀਨੇ ਤੱਕ ਮੈਰਿਟ ਦੇ ਆਧਾਰ 'ਤੇ ਭਰਤੀ ਕੀਤੀ ਜਾਏਗੀ।

Hemkund Sahib: ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦੀਆਂ ਲਈ ਹੋਏ ਬੰਦ, ਇਸ ਵਾਰ ਸਿਰਫ 36 ਦਿਨ ਚੱਲੀ ਯਾਤਰਾ

ਇਸ ਦੇ ਨਾਲ ਹੀ ਵਜ਼ੀਫ਼ਾ ਸਕੀਮ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਵਜ਼ੀਫ਼ਾ ਸਕੀਮ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ ਪਰ ਉਹ ਵੀ ਪੰਜਾਬ ਸਰਕਾਰ ਖੁਦ ਸ਼ੁਰੂ ਕਰ ਰਹੀ ਹੈ। ਤਾਂ ਜੋ ਜੇਕਰ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਨੂੰ ਸਕਾਲਰਸ਼ਿਪ ਪੰਜਾਬ ਸਰਕਾਰ ਦੇਵੇਗੀ

ਹਾਲ ਹੀ 'ਚ ਭਖਿਆ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਦੀ ਬਿਆਨਬਾਜ਼ੀ 'ਤੇ ਬੋਲਦੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸਾਡਾ ਅੰਦਰਲਾ ਮਾਮਲਾ ਹੈ ਹਰ ਇੱਕ ਪਰਿਵਾਰ ਦੇ ਵਿੱਚ ਅੰਦਰਲੀਆਂ ਗੱਲਾਂ ਹੁੰਦੀਆਂ ਹਨ ਮੈਂ ਇਸ 'ਤੇ ਕੁਝ ਵੀ ਨਹੀਂ ਬੋਲ ਸਕਦਾ

ਨਵਜੋਤ ਸਿੰੱਧੂ ਨੂੰ ਕੈਪਟਨ ਦੇ ਮੰਤਰੀ ਦਾ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904