ਅੰਮ੍ਰਿਤਸਰ: ਇੱਥੇ ਦੇ ਸੁੰਦਰ ਨਗਰ ਵਿੱਚ ਇੱਕ ਬਜ਼ੁਰਗ ਜੋੜੇ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਜਿਨ੍ਹਾਂ ਕੋਲੋ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਧੀ ਦੇ ਕਤਲ ਤੋਂ ਬਾਅਦ ਉਹ ਇਨਸਾਫ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਰਹੇ ਹਨ।
ਇਸ ਘਟਨਾ ਤੋਂ ਬਾਅਦ ਸੁੰਦਰ ਨਗਰ ਇਲਾਕੇ 'ਚ ਸਨਸਨੀ ਫੈਲ ਗਈ। ਇਸ ਬਜ਼ੁਰਗ ਜੋੜੇ ਵਲੋਂ ਖੁਦਕੁਸ਼ੀ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੋੜੇ ਨੇ ਜ਼ਹਿਰੀਲੀ ਚੀਜ਼ ਖਾਦੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਾਜੇਸ਼ ਕੁਮਾਰ ਮੁਤਾਬਕ ਉਨ੍ਹਾਂ ਕੋਲੋ ਸੁਸਾਈਡ ਨੋਟ ਮਿਲਿਆ ਹੈ ਜਿਸ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਖੇਤੀ ਕਾਨੂੰਨ ਖਿਲਾਫ਼ ਪੰਜਾਬ-ਹਰਿਆਣਾ ਇੱਕਜੁੱਟ !
ਇਸ ਦੇ ਨਾਲ ਹੀ ਜੋੜੇ ਦੇ ਬੇਟੇ ਸੰਦੀਪ ਨਾ ਕਿਹਾ ਕਿ ਉਸ ਦੇ ਮਾਪਿਆਂ ਨੂੰ ਸਾਲ 2015 ਵਿੱਚ ਇਨਸਾਫ ਨਾ ਮਿਲਣ ਦੇ ਕਾਰਨ ਇਹ ਕਦਮ ਚੁੱਕਿਆ ਹੈ। ਉਸ ਦੀ ਭੈਣ ਦਾ 2015 'ਚ ਸਹੁਰਿਆਂ ਨੇ ਜ਼ਹਿਰ ਕਤਲ ਕਰ ਦਿੱਤਾ ਸੀ। ਫਿਰ ਵੀ ਇਨਸਾਫ ਮਿਲਣ ਦੀ ਉਮੀਦ ਵਿੱਚ ਉਸ ਦੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਕੋਲ ਚੱਕਰ ਕੱਟੇ।
ਹੁਣ ਮ੍ਰਿਤਕ ਜੋੜਾ ਵਲੋਂ ਚੁੱਕੇ ਇਸ ਕਦਮ ਨੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲਿਆ ਨਿਸ਼ਾਨ ਖੜੇ ਕੀਤੇ ਹਨ।
ਬਲਾਤਕਾਰ ਦੇ ਵੱਧ ਰਹੇ ਮਾਮਲਿਆਂ 'ਤੇ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ, ਸੂਬਿਆਂ ਦਿੱਤੀਆਂ ਇਹ ਖਾਸ ਹਦਾਇਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੰਮ੍ਰਿਤਸਰ 'ਚ ਬਜ਼ੁਰਗ ਜੋੜੇ ਵਲੋਂ ਖ਼ੁਦਕੁਸ਼ੀ, ਧੀ ਦੇ ਕਲਤ 'ਚ ਇਨਸਾਫ ਨਾ ਮਿਲਣ 'ਤੇ ਸੀ ਉਦਾਸ
ਏਬੀਪੀ ਸਾਂਝਾ
Updated at:
10 Oct 2020 03:29 PM (IST)
ਅੰਮ੍ਰਿਤਸਰ 'ਚ ਇੱਕ ਬਜ਼ੁਰਗ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸ ਦਈਏ ਕਿ ਇਹ ਜੋੜਾ ਆਪਣੀ ਧੀ ਦੀ ਮੌਤ ਦਾ ਨਿਆਂ ਨਾ ਮਿਲਣ ਕਰਕੇ ਨਿਰਾਸ਼ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -