ਮਾਨਸਾ: ਇੱਥੇ ਦੇ ਪਿੰਡ ਘਰਆਂਗਨ ਦੇ ਦਲਿਤ ਨੌਜਵਾਨ ਦੀ ਸ਼ਰਾਬ ਮਾਫੀਆ ਨੇ 10 ਅਕਤੂਬਰ 2016 ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਛੇ ਲੋਕਾਂ ਖਿਲਾਫ ਕੇਸ ਦਰਜ ਕਰ ਉਨ੍ਹਾਂ ਨੂੰ ਮਾਨਸਾ ਦੇ ਸੈਸ਼ਨ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਦੋ ਸਾਲ ਪੁਰਾਣੇ ਮਾਮਲੇ ‘ਚ ਅੱਜ ਕੋਰਟ ਨੇ ਛੇ ਮੁਲਜ਼ਮਾਂ ਨੂੰ ਉਮਰ ਕੈਦ ਦੇ ਨਾਲ ਡੇਢ ਲੱਖ ਰੁਪਏ ਜ਼ਰਮਾਨਾ ਦੀ ਸਜ਼ਾ ਦਾ ਹੁਕਮ ਦਿੱਤਾ ਹੈ।


ਮਾਨਸਾ ਦੇ ਦਲਿਤ ਨੌਜਵਾਨ ਸੁਖਚੈਨ ਸਿੰਘ ਦੇ ਕਤਲ ਕੇਸ ‘ਚ ਕੋਰਟ ਨੇ ਮੁਲਜ਼ਮਾਂ ਨੂੰ ਜ਼ੁਰਮਾਨਾ ਪੀੜਤ ਪਰਿਵਾਰ ਨੂੰ ਦੇਣ ਦਾ ਵੀ ਹੁਕਮ ਦਿੱਤਾ ਹੈ। ਪੀੜਤ ਪੱਖ ਦੇ ਵਕੀਲ ਜਸਵੰਤ ਸਿੰਘ ਗ੍ਰੇਵਾਲ ਅਤੇ ਉਸ ਦੇ ਪਰਿਵਾਰ ਨੇ ਅਦਾਲਤ ਦੇ ਫੇਲਸੇ ਦੀ ਸ਼ਲਾਘਾ ਕੀਤੀ ਹੈ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਤਾਂ ਦੋਸ਼ੀਆਂ ਨੂੰ ਫਾਸੀ ਦੀ ਸਜ਼ਾ ਦਾ ਮੰਗ ਕੀਤੀ ਪਰ ਫੈਸਲਾ ਆਉਣ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਉਨ੍ਹਾਂ ਨਾਲ ਇੰਸਾਫ ਕੀਤਾ ਹੈ।

ਇਸ ਦੇ ਨਾਲ ਹੀ ਕੇਸ ਦੇ ਮੁੱਖ ਹਵਾਹ ਮਲਕੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਵੀ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਪੈਸਿਆਂ ਦਾ ਲਾਲਚ ਦਿੱਤਾ ਸੀ ਪਰ ਉਹ ਸਚਾਈ ਨਾਲ ਖੜਿਆ ਰਿਹਾ। ਦੱਸ ਦਈਏ ਕਿ ਦਲਿਤ ਨੌਜਵਾਨ ਸੁਖਚੈਨ ਸਿੰਘ ਦਾ ਕਤਲ ਦੋ ਸਾਲ ਪਹਿਲਾਂ 10 ਅਕਤੂਬਰ ਨੂੰ ਕੀਤਾ ਗਿਆ ਸੀ। ਮੁਲਜ਼ਮਾਂ ਨੇ ਉਸ ਦੇ ਸਰੀਰ ਦੇ ਟੁਕੜੇ ਕਰ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ।