ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਦੇ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 12ਵੀਂ ਕਲਾਸ ਦੀ ਪ੍ਰੀਖਿਆਵਾਂ 3 ਮਾਰਚ ਤੋਂ ਸ਼ੁਰੂ ਹੋਕੇ 27 ਮਾਰਚ ਤਕ ਚਲਣਗੀਆਂ। ਜਦਕਿ 10ਵੀਂ ਦੀ ਪ੍ਰੀਖਿਆਵਾਂ 17 ਮਾਰਚ ਤੋਂ 8 ਅਪਰੈਲ ਤਕ ਹੋਣਗੀਆਂ। ਬੋਰਡ ਮੈਨੇਜਮੈਂਟ ਨੇ ਵਿਦਿਆਰਥੀਆਂ ਦੀ ਸੁਵਿਧਾ ਲਈ ਡੇਟਸ਼ੀਟ ਵੈਬਸਾਈਟ ‘ਤੇ ਵੀ ਅਪਲੋਡ ਕਰ ਦਿੱਤੀ ਹੈ।


ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ 12ਵੀਂ ਦੀ ਪ੍ਰੀਖਿਆਵਾਂ ਦੁਪਹਿਰ ਦੇ ਸਮੇਂ ਹੋਣਗੀਆਂ। ਪ੍ਰੀਖਿਆ ਦਾ ਸਮਾਂ ਦੁਪਹਿਰ ਦੋ ਵਜੇ ਤੋਂ ਸਵਾ ਪੰਜ ਤਕ ਰਹੇਗਾ। ਇਸ ‘ਚ 15 ਮਿੰਟ ਪੇਪਰ ਪੜ੍ਹਣ ਲਈ ਵੀ ਮਿਲਣਗੇ। ਜਦਕਿ ਸਪੈਸ਼ਲ਼ ਬੱਚਿਆਂ ਨੂੰ ਪ੍ਰੀਖਿਆ ਲਈ ਇੱਕ ਘਮਟਾ ਵਧੇਰਾ ਸਮਾਂ ਮਿਲੇਗਾ। ਇਸ ਤਰ੍ਹਾਂ ਦਸਵੀਂ ਦੇ ਇਮਤੀਹਾਨ ਸਵੇਰੇ 10 ਵਜੇ ਤੋਂ ਦੁਪਹਿਰ ਸਵਾ ਇੱਕ ਵਜੇ ਤਕ ਹੋਣਗੇ।

ਬੋਰਡ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਵਿਧਾ ਦੇ ਲਈ ਕੰਟ੍ਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ ਜਿੱਥੇ ਵਿਿਦਆਰਥੀ ਫੋਨ ਅਤੇ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ। ਉਧਰ ਬੋਰਡ ਨੇ ਇਹ ਵੀ ਸਾਫ਼ ਕੀਤਾ ਹੈ ਕਿ ਛੁੱਟੀ ਵਾਲੇ ਦਿਨ ਵੀ ਅਧਿਕਾਰੀ ਬ੍ਰਾਂਚ ‘ਚ ਤਾਇਨਾਤ ਹੋਣਗੇ।

ਬੋਰਡ ਨੇ ਪੰਜਵੀਂ ਅਤੇ ਅੱਠਵੀਂ ਦੀ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਵੀਂ ਦੀ ਪ੍ਰੀਖਿਆਵਾਂ 18 ਫਰਵਰੀ ਤੋਂ 26 ਫਰਵਰੀ ਅਤੇ ਅੱਠਵੀਂ ਦੀ ਪ੍ਰੀਖਿਆਵਾ 3 ਮਾਰਚ ਤੋਂ 14 ਮਾਰਚ ਤਕ ਹੋਣਗੀਆਂ।

Education Loan Information:

Calculate Education Loan EMI