ਮਾਨਸਾ: ਸ਼ਹਿਰ 'ਚ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ ਸੀਐਨਜੀ ਗੈਸ ਭਰਵਾਉਣ ਆਈ ਕਾਰ 'ਚ ਧਮਾਕਾ ਹੋਣ ਨਾਲ ਬੁਰੀ ਤਰ੍ਹਾਂ ਅੱਗ ਲੱਗ ਗਈ। ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਬੁਰੀ ਤਰ੍ਹਾਂ ਜ਼ਖ਼ਮੀ ਆਂ ਨੂੰ ਮਾਨਸਾ ਦੇ ਹਸਪਤਾਲ 'ਚ ਇਲਾਜ 'ਚ ਭਰਤੀ ਕਰਵਾਇਆ ਗਿਆ ਹੈ। ਪੈਟਰੋਲ ਪੰਪ ਬਜ਼ਾਰ 'ਚ ਹੋਣ ਦੇ ਕਾਰਨ ਵੱਡਾ ਹਾਦਸਾ  ਹੋਣ ਤੋਂ ਟਲ ਗਿਆ।


ਅੱਗ ਏਨੀ ਭਿਆਨਕ ਸੀ ਕਿ 2 ਕਾਰਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਸੂਤਰਾਂ ਤੋਂ ਪਤਾ ਲੱਗਾ ਕਿ ਟੈਂਕੀ 'ਚ ਗੈਸ ਜ਼ਿਆਦਾ ਭਰ ਜਾਣ ਕਾਰਨ ਕਾਰ 'ਚ ਧਮਾਕਾ ਬੋ ਗਿਆ। ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਜਿਵੇਂ ਹੀ ਕਾਰ 'ਚ ਗੈਸ ਭਰਨ ਲੱਗੇ ਤਾਂ ਉਸ 'ਚ ਧਮਾਕਾ ਹੋ ਗਿਆ ਤੇ ਇਕ ਵਿਅਕਤੀ ਹਵਾ 'ਚ ਉੱਪਰ ਤਕ ਉੱਡ ਗਿਆ ਤੇ ਦੋ ਲੋਕ ਝੁਲਸ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।


ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਰਿਹਾ ਹੈ। ਗੱਡੀ ਦੇ ਮਾਲਕ ਬੁਢਲਾਢਾ  ਦੇ ਦੱਸੇ ਜਾ ਰਹੇ ਹਨ। ਜਦਕਿ ਮਰਨ ਵਾਲਾ ਵਿਅਕਤੀ ਕਰਮਚਾਰੀ ਦੱਸਿਆ ਜਾ ਰਿਹਾ ਹੈ।