ਚੰਡੀਗੜ੍ਹ: ਦੇਸ਼ ‘ਚ ਜਿੱਥੇ ਤਿਓਹਾਰਾਂ ਦੀ ਬਹਾਰ ਆਈ ਹੋਈ ਹੈ ਅਜਿਹੇ ‘ਚ ਦੂਜੇ ਸੂਬਿਆਂ ‘ਚ ਕੰਮ ਕਰਨ ਵਾਲੇ ਲੋਕਾਂ ਦੀ ਸੁਵਿਧਾ ਲਈ ਭਾਰਤੀ ਰੇਲਵੇ ਹਮੇਸ਼ਾ ਨਵੇਂ ਉਪਰਾਲੇ ਕਰਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਨਾਲ ਵਿਦੇਸ਼ਾਂ ਅਤੇ ਹੋਰ ਸੂਬਿਆਂ ‘ਚ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਗਤਾਂ ‘ਚ ਖਾਸਾ ਉਤਸ਼ਾਹ ਹੈ।

ਇਸੇ ਦੌਰਾਨ ਕਰਤਾਰਪੁਰ ਲਾਂਘੇ ਦਾ ਵੀ ਉਦਘਾਟਨ ਹੋਣਾ ਹੈ ਤਾਂ ਅਜਿਹੇ ‘ਚ ਸਿੱਖ ਸੰਗਤਾਂ ਪੱਬਾਂ ਭਾਰ ਹੈ। ਹੁਣ ਰੇਲਵੇ ਨੇ ਸੁਲਤਾਨਪੁਰ ਲੋਧੀ ਸਣੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਲਈ 17 ਟ੍ਰੈਨਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲਾਂ ‘ਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਤਸਵੀਰਾਂ ਅਤੇ ਖਾਸ ਜਾਣਕਾਰੀ ਦਿੱਤੀ ਜਾਵੇਗੀ।

ਨਾਲ ਹੀ ਇਨ੍ਹਾਂ ਟ੍ਰੇਨਾਂ ‘ਚ ਗੁਰੂ ਨਾਨਲ ਜੀ ਨਾਲ ਜੁੜੀਆਂ ਸਾਖੀਆਂ ਦੀ ਤਸਵੀਰਾਂ ਵੀ ਹੋਣਗੀਆਂ। ਜਲਦੀ ਹੀ ਇਨ੍ਹਾਂ ਰੇਲਾਂ ਦਾ ਟਾਈਮ ਟੇਬਲ ਵੀ ਤਿਆਰ ਕਰ ਲਿਆ ਜਾਵੇਗਾ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੀਵਾਲੀ ਮੌਕੇ 17 ਨਵੀਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਕੁਝ ਰੇਲਾਂ ‘ਚ ਹੋਰ ਕੋਚ ਲਗਾਏ ਜਾ ਰਹੇ ਹਨ। ਨਾਲ ਹੀ ਅੰਮ੍ਰਿਤਸਰ, ਜਲੰਧਰ ਤੋਂ ਵੀ ਐਕਸਟ੍ਰਾ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।