Jalandhar News: ਟਰੇਨ ਰਾਹੀਂ ਯਾਤਰਾ ਕਰਨ ਵਾਲਿਆ ਲਈ ਅਹਿਮ ਖ਼ਬਰ ਆ ਰਹੀ ਹੈ। ਦਰਅਸਲ, ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਪਠਾਨਕੋਟ ਸੈਕਸ਼ਨ 'ਤੇ ਬਟਾਲਾ ਰੇਲਵੇ ਸਟੇਸ਼ਨ 'ਤੇ ਨਾਨ-ਇੰਟਰਲਾਕਿੰਗ ਦੇ ਕੰਮ ਦੇ ਚਲਦਿਆਂ 3 ਮਾਰਚ ਤੋਂ 13 ਮਾਰਚ ਤੱਕ ਬਹੁਤ ਸਾਰੀਆਂ ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਸ ਸਮੇਂ ਦੌਰਾਨ, ਅੰਮ੍ਰਿਤਸਰ ਪਠਾਨਕੋਟ ਪੈਸੇਂਜਰ (54611), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54614), ਅੰਮ੍ਰਿਤਸਰ-ਪਠਾਨਕੋਟ ਐਕਸਪ੍ਰੈਸ (14633), ਪਠਾਨਕੋਟ-ਅੰਮ੍ਰਿਤਸਰ ਪੈਸੇਂਜਰ (54616), ਪਠਾਨਕੋਟ ਵੇਰਕਾ (74674), ਵੇਰਕਾ ਪਠਾਨਕੋਟ (74673), ਅੰਮ੍ਰਿਤਸਰ-ਕਾਦੀਆਂ (74691) ਅਤੇ ਕਾਦੀਆਂ-ਅੰਮ੍ਰਿਤਸਰ (74692) ਰੱਦ ਰਹਿਣਗੀਆਂ।

ਇਸ ਤੋਂ ਇਲਾਵਾ, (74671) ਅੰਮ੍ਰਿਤਸਰ-ਪਠਾਨਕੋਟ 7 ਅਤੇ 9 ਮਾਰਚ ਨੂੰ 50 ਮਿੰਟ ਦੀ ਦੇਰੀ ਨਾਲ ਚਲਾਈ ਜਾਏਗੀ। ਟਾਟਾਨਗਰ ਜੰਮੂ ਤਵੀ (18101) ਅਤੇ ਸੰਬਲਪੁਰ-ਜੰਮੂ ਤਵੀ (18309) ਐਕਸਪ੍ਰੈਸ 5 ਤੋਂ 30 ਮਾਰਚ ਤੱਕ ਅੰਮ੍ਰਿਤਸਰ ਸਟੇਸ਼ਨ 'ਤੇ ਸਮਾਪਤ ਹੋਣਗੀਆਂ, ਜਦੋਂ ਕਿ ਜੰਮੂ ਤਵੀ-ਟਾਟਾਨਗਰ (18102) ਅਤੇ ਜੰਮੂ ਤਵੀ ਸੰਬਲਪੁਰ (18310) ਐਕਸਪ੍ਰੈਸ 8 ਤੋਂ 13 ਮਾਰਚ ਤੱਕ ਅੰਮ੍ਰਿਤਸਰ ਤੋਂ ਚੱਲਣਗੀਆਂ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਟ੍ਰੇਨ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।