ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐਮਬੀਬੀਐਸ ਕੋਰਸ ਲਈ ਫੀਸ 'ਚ 80 ਫੀਸਦ ਵਾਧੇ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਵਾਧਾ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਮੁਤਾਬਕ 15 ਫੀਸਦ ਤੋਂ ਜ਼ਿਆਦਾ ਵਾਧਾ ਨਹੀਂ ਕੀਤਾ ਜਾ ਸਕਦਾ।


ਇਸ ਦੇ ਨਾਲ ਹੀ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐਮਬੀਬੀਐਸ ਦੀ ਫੀਸ ਮੌਜੂਦਾ 4.40 ਲੱਖ ਤੋਂ ਵਧ ਕੇ 7.80 ਲੱਖ ਰੁਪਏ ਹੋ ਜਾਵੇਗੀ। ਇਸ ਵਾਧੇ ਤੋਂ ਬਾਅਦ ਪ੍ਰਾਈਵੇਟ ਕਾਲਜਾਂ 'ਚ ਸਰਕਾਰੀ ਕੋਟੇ ਤਹਿਤ ਫੀਸ 18 ਲੱਖ ਰੁਪਏ ਜਦਕਿ ਮੈਨੇਜਮੈਂਟ ਕੋਟੇ ਤਹਿਤ ਫੀਸ 47 ਲੱਖ ਰੁਪਏ ਹੋ ਸਕਦੀ ਹੈ ਜੋ ਹੁਣ ਕ੍ਰਮਵਾਰ 13.5 ਤੇ 40.2 ਲੱਖ ਰੁਪਏ ਹੈ।


ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ


ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਐਮਬੀਬੀਐਸ ਕੋਰਸ ਦੀ ਫੀਸ ਸਾਲ 2015 'ਚ ਤੇ ਨਿੱਜੀ ਮੈਡੀਕਲ ਕਾਲਜਾਂ ਲਈ ਸਾਲ 2014 'ਚ ਨੋਟੀਫਾਈ ਕੀਤੀ ਗਈ ਸੀ। ਮੈਡੀਕਲ ਕੌਂਸਲ ਆਫ਼ ਇੰਡੀਆਂ ਦੇ ਨਿਯਮਾਂ ਨੂੰ ਪੂਰਾ ਕਰਨ 'ਚ ਅਸਮਰੱਥ ਮੈਡੀਕਲ ਕਾਲਜ ਇਸ ਕਾਰਨ ਫੀਸ ਵਧਾਉਣ ਦੀ ਮੰਗ ਕਰ ਰਹੇ ਸਨ।


ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਨੇ ਮੁੜ ਪਸਾਰੇ ਪੈਰ, ਇਕੋ ਦਿਨ 34 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ