ਚੰਡੀਗੜ੍ਹ:ਪੰਜਾਬ 'ਚ ਹੀਟਵੇਵ ਨਾਲ ਬੇਹਾਲ ਹੋ ਰਹੇ ਪੰਜਾਬੀਆਂ ਨੂੰ ਥੋੜੀ ਰਾਹਤ ਮਿਲੀ ਹੈ। ਦੇਰ ਸ਼ਾਮ ਪੰਜਾਬ ਸਮੇਤ ਉਤਰੀ ਭਾਰਤ ਦੇ ਕਈ ਇਲਾਕਿਆਂ 'ਚ ਬੱਦਲਵਾਈ ਅਤੇ ਮੀਂਹ ਨੇ ਤਪਦੀ ਗਰਮੀ ਤੋਂ ਰਾਹਤ ਦਿੱਤੀ ਹੈ।




ਪੰਜਾਬ ਦੇ ਕਈ ਇਲਾਕਿਆ ਅਤੇ ਚੰਡੀਗੜ੍ਹ 'ਚ ਕਈ ਥਾਂਵਾ ਤੇ ਮੀਂਹ ਜਾਰੀ ਹੈ। ਸੂਬੇ 'ਚ ਬਹੁਤੀ ਥਾਈਂ ਬੱਦਲਵਾਈ, ਗਰਜ ਅਤੇ ਤੇਜ਼ ਹਵਾਵਾਂ ਜਾਰੀ ਹਨ।

ਇਸ ਦੇ ਨਾਲ ਹਿਮਾਚਲ ਦੇ ਸ਼ਿਮਲਾ, ਸੋਲਨ, ਸਿਰਮੌਰ, ਕੁੱਲੂ, ਮੰਡੀ, ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਅਲੱਗ ਅਲੱਗ ਥਾਈਂ ਬੁੱਧਵਾਰ ਨੂੰ ਗੜੇਮਾਰੀ, ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਸ਼ ਹੋਈ।ਰਾਜ ਦੇ ਮੌਸਮ ਵਿਭਾਗ ਨੇ 28, 29 ਅਤੇ 30 ਮਈ ਨੂੰ ਰਾਜ ਦੀਆਂ ਨੀਵੀਆਂ ਅਤੇ ਮੱਧ ਪਹਾੜੀਆਂ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਸੀ।



ਮੌਸਮ ਵਿਭਾਗ ਮੁਤਾਬਕ ਪੰਜਾਬ ਦਾ ਜ਼ਿਲ੍ਹਾਂ ਬਠਿੰਡਾ ਸਭ ਤੋਂ ਗਰਮ ਰਿਹਾ। ਇੱਥੇ ਪਾਰਾ 47.5 ਡਿਗਰੀ ਦਰਜ ਕਿਤਾ ਗਿਆ। ਉਧਰ ਜ਼ਿਲ੍ਹਾ ਫਰੀਦਕੋਟ 'ਚ ਵੀ ਤਾਪਮਾਨ 46 ਡਿਗਰੀ ਸੈਲਸੀਅਸ ਸੀ।


ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ


ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ

ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ