ਲੁਧਿਆਣਾ: ਫੋਕਲ ਪੁਆਇੰਟ ਖੇਤਰ 'ਚ ਅੱਜ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਰਾਸ਼ਨ ਲੈਣ ਲਈ ਇੱਕਠੇ ਹੋਏ। ਇਸ ਦੌਰਾਨ ਇੱਕ ਮਜ਼ਦੂਰ ਨੇ ਰਾਸ਼ਨ ਨਾਲ ਮਿਲਣ ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਫੋਕਲ ਪੁਆਇੰਟ ਦੇ ਰਾਜੀਵ ਗਾਂਧੀ ਕੋਲੋਨੀ ਦਾ ਦੱਸਿਆ ਜਾ ਰਿਹਾ ਹੈ।


ਉਧਰ, ਮੌਕੇ ਤੇ ਪਹੁੰਚੇ ਫੋਕਲ ਪੁਆਇੰਟ ਥਾਣੇ ਦੇ ਐਸਐੱਚਓ ਮੁਹੰਮਦ ਜਮੀਲ ਨੇ ਦੱਸਿਆ ਕਿ ਪੁਲਿਸ ਨੇ ਮਜ਼ਦੂਰ ਦੀ ਭੀੜ ਨੂੰ ਖਦੇੜ ਦਿੱਤਾ ਹੈ ਤੇ ਪੁਲਿਸ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਇਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਤਾ  ਰੋਜ਼ਾਨਾ ਰਾਸ਼ਨ ਲੈਣ ਲਈ ਪੁਲਿਸ ਚੌਕੀ ਜਾਂਦਾ ਸੀ ਪਰ ਉਸ ਨੂੰ ਰੋਜ਼ ਖਾਲੀ ਹੱਥ ਮੋੜ ਦਿੱਤਾ ਜਾਂਦਾ ਸੀ, ਜਿਸ ਕਾਰਨ ਅੱਜ ਉਸਨੇ ਇਹ ਵੱਡਾ ਕਦਮ ਚੁੱਕਿਆ ਹੈ। ਉਥੇ ਹੀ ਆਲੇ ਦੁਆਲੇ ਦੇ ਲੋਕਾਂ ਨੇ ਵੀ ਇਸੇ ਗੱਲ ਨੂੰ ਕਾਰਨ ਦੱਸਿਆ ਕਿ ਰਾਸ਼ਨ ਨਾ ਮਿਲਣ ਤੇ ਉਹ ਬਹੁਤ ਪ੍ਰੇਸ਼ਨ ਸੀ ਜਿਸ ਕਾਰਨ ਉਸ ਨੇ ਅਜਿਹਾ ਕੀਤਾ ਹੈ।

ਇਹ ਵੀ ਪੜ੍ਹੋ: ਸਰਹੱਦ 'ਤੇ ਭਾਰਤ ਤੇ ਚੀਨ ਦੀ ਫੌਜ ਭਿੜੀ, ਕਈ ਜਵਾਨ ਜ਼ਖਮੀ

ਝੋਨੇ ਦੀ ਲੁਆਈ 7000 ਤੱਕ ਮੰਗਣ ਲੱਗੇ ਮਜ਼ਦੂਰ, ਕਈ ਪੰਚਾਇਤਾਂ ਵੱਲੋਂ ਮਤੇ ਪਾਸ

ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਸ਼ਰਾਬ ਘੁਟਾਲਾ: SIT ਦੇ ਅੜਿੱਕੇ ਆਇਆ ਵੱਡਾ ਤਸਕਰ ਭੁਪਿੰਦਰ ਸਿੰਘ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ