ਜਲੰਧਰ: ਪੰਜਾਬ ਵਿੱਚ ਠੰਢ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਸੂਬੇ ਵਿੱਚ ਲੁਧਿਆਣਾ ਦਾ ਘੱਟੋ-ਘੱਟ ਪਾਰਾ ਸਭ ਤੋਂ ਘੱਟ ਇੱਕ ਡਿਗਰੀ ਤਕ ਪਹੁੰਚ ਗਿਆ। ਇਹ ਤਾਪਮਾਨ ਸ਼ਿਮਲਾ ਤੋਂ ਕਰੀਬ 5 ਡਿਗਰੀ ਘੱਟ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਰਿਹਾ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਦਾ ਤਾਪਮਾਨ 20 ਦੇ ਆਸ-ਪਾਸ ਬਣਿਆ ਰਿਹਾ ਜਦਕਿ ਰਾਤ ਦਾ ਪਾਰਾ 5 ਡਿਗਰੀ ਤੋਂ ਵੀ ਹੇਠਾਂ ਹੈ। ਅਗਲੇ 96 ਘੰਟਿਆਂ ਦੌਰਾਨ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ।
ਸ਼ਹਿਰ ਦਿਨਰਾਤ
ਜਲੰਧਰ21.02
ਲੁਧਿਆਣਾ21.41
ਅੰਮ੍ਰਿਤਸਰ21.63.5
ਆਨੰਦਪੁਰ ਸਾਹਿਬ21.84.4
ਬਠਿੰਡਾ22.01.6
ਫਿਰੋਜ਼ਪੁਰ20.62.4
ਕਪੂਰਥਲਾ20.42.0
ਪਠਾਨਕੋਟ20.74.6
ਪਟਿਆਲਾ21.46.2