ਚੰਡੀਗੜ੍ਹ : ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਰਨਰ ਨੂੰ ਮਿਲਣਾ ਹਰ ਕਿਸੇ ਦਾ ਹੱਕ ਹੈ, ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ। ਕਾਂਗਰਸ ਜਿਸ ਮਾਈਨਿੰਗ ਦੀ ਗੱਲ ਕਰ ਰਹੀ ਹੈ, ਸਾਡੀ ਸਰਕਾਰ ਨੇ ਮਾਈਨਿੰਗ ਘਟਾਈ ਹੈ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਦੀ ਆਪਣੀ ਪਾਲਿਸੀ ਸੀ ਪਰ ਆਮ ਆਦਮੀ ਪਾਰਟੀ ਆਪਣੀ ਪਾਲਿਸੀ ਲੈ ਕੇ ਆਵੇਗੀ ਅਤੇ ਮਾਈਨਿੰਗ ਨੂੰ ਲੈ ਕੇ ਲੋਕਾਂ ਦੇ ਹੱਕ 'ਚ ਕੰਮ ਹੋਵੇਗਾ।
ਕਲਸੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੋ ਆਡਰ ਦਿੱਤਾ ਹੈ , ਅਸੀਂ ਉਸ ਆਡਰ ਦੀ ਰਿਸਪੈਕਟ ਕਰਦੇ ਹਾਂ। ਅਸੀਂ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ, ਅਦਾਲਤ ਜੋ ਵੀ ਹੁਕਮ ਦੇਵੇਗੀ, ਅਸੀਂ ਸਹਿਮਤ ਹਾਂ, ਕੁਝ ਸਮਾਂ ਜ਼ਰੂਰ ਲੱਗੇਗਾ ਪਰ ਸਭ ਕੁਝ ਠੀਕ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਜੋ ਸਵਾਲ ਖੜੇ ਹੋ ਰਹੇ ਹਨ, ਵਿਰੋਧੀਆਂ ਦਾ ਕੰਮ ਹੈ ਸਵਾਲ ਖੜੇ ਕਰਨਾ ਪਰ ਸਾਡਾ ਕੰਮ ਸਿਰਫ ਕੰਮ ਕਰਨਾ ਹੈ, ਇਸ ਗੱਲ ਦਾ ਜਵਾਬ ਲੋਕ ਦੇਣਗੇ, ਅਸੀਂ ਲੋਕਾਂ ਦੇ ਹੱਕ 'ਚ ਕੰਮ ਕਰ ਰਹੇ ਹਾਂ, ਪਹਿਲਾਂ ਕਿਸੇ ਨੇ ਲੋਕਾਂ ਨੂੰ ਨਹੀਂ ਪੁੱਛਿਆ ਪਰ ਹੁਣ ਲੋਕਾਂ ਦੇ ਕੰਮ ਹੋ ਰਹੇ ਹਨ ਅਤੇ ਲੋਕਾਂ ਦੀ ਸੁਣੀ ਜਾ ਰਹੀ ਹੈ।
PSPCL 'ਤੇ ਜੋ ਕਰਜ਼ਾ ਹੈ ਉਹ ਸਾਡੀ ਸਰਕਾਰ ਵੇਲੇ ਨਹੀਂ ਚੜਿਆ , ਪੁਰਾਣੀ ਸਰਕਾਰ ਦੇ ਕੰਮਾਂ ਕਰਕੇ ਅਜਿਹਾ ਹੋਇਆ ਹੈ। ਸਾਡੀ ਸਰਕਾਰ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਚੀਜ਼ ਤੇ ਕੰਮ ਹੋਵੇਗਾ। ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੁੱਝ ਮੀਟਿੰਗ ਵੀ ਕੀਤੀ ਹੈ , ਜਿਸ ਵਿੱਚ ਇਸ ਚੀਜ਼ ਲਈ ਕੁੱਝ ਚੰਗਾ ਫ਼ੈਸਲਾ ਜਰੂਰੁ ਲਿਆ ਜਾਵੇਗਾ।
ਜੇਕਰ ਚਿੱਠੀ ਦੀ ਗੱਲ ਕਰੀਏ ਤਾਂ ਇਸ ਬਾਰੇ ਵੀ ਇਹੀ ਕਹਿ ਸਕਦੇ ਹਾਂ, ਜੇਕਰ ਕਾਨੂੰਨ ਵਿਵਸਥਾ ਠੀਕ ਨਹੀਂ ਹੁੰਦੀ ਤਾਂ ਹੀ ਸਰਕਾਰ ਨੇ ਪੱਤਰ ਜਾਰੀ ਕੀਤਾ ਹੋਵੇਗਾ। ਅੱਜ ਲੋਕ ਚੰਗਾ ਮਹਿਸੂਸ ਕਰ ਰਹੇ ਹਨ, ਆਪਣੇ ਆਪ ਸਹੀ ਮਹਿਸੂਸ ਕਰ ਰਹੇ ਹਨ, ਕੋਈ ਨਾ ਕੋਈ ਕਮੀ ਜ਼ਰੂਰ ਹੋਵੇਗੀ, ਇਸੇ ਲਈ ਉਹ ਪੱਤਰ ਜਾਰੀ ਕੀਤਾ ਗਿਆ ਹੈ, ਅਧਿਕਾਰੀ ਭਾਵੇਂ ਕੋਈ ਵੀ ਹੋਵੇ, ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਪਵੇਗਾ, ਜੇਕਰ ਕੋਈ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਦਾ ਤਾਂ ਉਸ ਦੀ ਜਵਾਬਦੇਹੀ ਬਣਦੀ ਹੈ।