ਬਠਿੰਡਾ: ਬਠਿੰਡਾ 'ਚ ਅੱਜ ਇੱਕ ਨਾਬਾਲਗ ਲੜਕੀ ਨਸ਼ੇ ਦੀ ਓਵਰ ਡੋਜ਼ ਕਾਰਨ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਈ ਗਈ।ਜਾਣਕਾਰੀ ਮੁਤਾਬਿਕ ਲੜਕੀ ਦੇ ਸਿਹਤ ਚਿੱਟੇ ਦੇ ਨਸ਼ੇ ਕਾਰਨ ਵਿੱਗੜੀ ਹੈ। ਜਿਸ ਨੂੰ ਸਹਾਰਾ ਜਨ ਸੇਵਾ ਵਲੋਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ।



ਲੜਕੀ ਦੀ ਉਮਰ 17 ਸਾਲ ਦਿੱਸੀ ਜਾ ਰਹੀ ਹੈ। ਐਂਬੂਲੈਂਸ ਵਰਕਰ ਮੁਤਾਬਿਕ ਉਨ੍ਹਾਂ ਨੂੰ ਮੁਹੱਲਾ ਵਾਸੀਆਂ ਵਲੋਂ ਜਾਣਕਾਰੀ ਮਿਲੀ ਸੀ ਕਿ ਇੱਕ ਲੜਕੀ ਦੀ ਹਾਲਤ ਕਾਫ਼ੀ ਖਰਾਬ ਹੈ।



ਪੀੜਤ ਲੜਕੀ ਦੇ ਭਰਾ ਮੁਤਾਬਿਕ ਲੜਕੀ ਪਿਛਲੇ ਕੁੱਝ ਸਮੇਂ ਤੋਂ ਇੱਕ ਆਦਮੀ ਨਾਲ ਰਹਿ ਰਹੀ ਸੀ। ਜਿੱਥੇ ਉਹ ਨਸ਼ੇ ਕਰਦੀ ਸੀ। ਹੁਣ ਲੜਕੀ ਦਾ ਭਰਾ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਤੋਂ ਉਹ ਨਸ਼ਾ ਲਿਆਉਂਦੀ ਸੀ।

ਉਧਰ ਡਾਕਟਰ ਇਲਾਜ ਤਾਂ ਕਰ ਰਹੇ ਹਨ ਪਰ ਇਹ ਗੱਲ ਅਜੇ ਸਪਸ਼ਟ ਨਹੀਂ ਹੋਈ ਹੈ ਕਿ ਉਸਨੇ ਕਿਹੜਾ ਨਸ਼ਾ ਲਿਆ ਸੀ। ਜਿਸ ਨਾਲ ਉਸਦੀ ਹਾਲਤ ਗੰਭੀਰ ਹੋਈ।