ਤਰਨ ਤਾਰਨ: ਵਿਆਹੀ ਮਹਿਲਾ ਨੂੰ ਮਿਲਣ ਉਸ ਦੇ ਘਰ ਪਹੁੰਚੇ ਨਾਬਾਲਗ ਪ੍ਰੇਮੀ ਨੂੰ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਸ਼ੇਰੋਂ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਕਰੰਟ ਲਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ 6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚ ਸੰਦੀਪ ਕੌਰ, ਉਸ ਦਾ ਪਤੀ ਹਿੰਮਤ ਸਿੰਘ, ਮਾਤਾ ਰਾਜ ਕੌਰ, ਭਰਾ ਮਨਪ੍ਰੀਤ ਸਿੰਘ ਤੇ ਸੰਦੀਪ ਕੌਰ ਦੇ ਜੇਠ ਧਰਮ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹਨ।
ਮ੍ਰਿਤਕ ਦੀ ਪਛਾਣ ਗੁਰਵਿੰਦਰਜੀਤ ਸਿੰਘ (18) ਵਜੋਂ ਹੋਈ ਹੈ, ਜੋ ਤਰਨ ਤਾਰਨ ਦੀ ਗਲੀ ਮੰਗਲ ਸਿੰਘ ਵਕੀਲ ਦਾ ਰਹਿਣ ਵਾਲਾ ਸੀ। ਗੁਰਿੰਦਰਜੀਤ ਸਿੰਘ ਅਜੇ ਕੁਆਰਾ ਸੀ ਤੇ ਕਰੀਬ ਇਕ ਸਾਲ ਪਹਿਲਾਂ ਤੋਂ ਉਸ ਦੇ ਪ੍ਰੇਮ ਸਬੰਧ ਵਿਆਹੁਤਾ ਔਰਤ ਸੰਦੀਪ ਕੌਰ (32) ਨਾਲ ਚੱਲ ਰਹੇ ਸਨ।
ਪੁਲਿਸ ਮੁਤਾਬਕ ਔਰਤ ਦਾ ਨਾਬਾਲਗ ਲੜਕੇ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਇਹ ਕਤਲ ਕੀਤਾ ਗਿਆ। ਇਸ ਮਾਮਲੇ 'ਚ ਹੋਰ ਲੋਕ ਫਰਾਰ ਹਨ। ਇਹ ਘਟਨਾ ਐਤਵਾਰ ਦੁਪਹਿਰ 3:00 ਵਜੇ ਵਾਪਰੀ ਜਦੋਂ ਨੌਜਵਾਨ ਮਹਿਲਾ ਨੂੰ ਮਿਲਣ ਲਈ ਉਸ ਦੇ ਘਰ ਆਇਆ।
ਕਤਲ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅੰਜਾਮ ਭੁਗਤਨ ਦੀ ਧਮਕੀ ਦੇ ਰਹੇ ਸੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਸਾਜਿਸ਼ ਤਹਿਤ ਕੀਤਾ ਗਿਆ ਹੈ।
ਵਿਆਹੀ ਮਹਿਲਾ ਨੂੰ ਮਿਲਣ ਆਏ ਪ੍ਰੇਮੀ ਨੂੰ ਕਰੰਟ ਲਾ ਕੇ ਮਾਰਿਆ
ਏਬੀਪੀ ਸਾਂਝਾ
Updated at:
30 Dec 2019 05:56 PM (IST)
ਵਿਆਹੀ ਮਹਿਲਾ ਨੂੰ ਮਿਲਣ ਉਸ ਦੇ ਘਰ ਪਹੁੰਚੇ ਨਾਬਾਲਗ ਪ੍ਰੇਮੀ ਨੂੰ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਸ਼ੇਰੋਂ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਕਰੰਟ ਲਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ 6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚ ਸੰਦੀਪ ਕੌਰ, ਉਸ ਦਾ ਪਤੀ ਹਿੰਮਤ ਸਿੰਘ, ਮਾਤਾ ਰਾਜ ਕੌਰ, ਭਰਾ ਮਨਪ੍ਰੀਤ ਸਿੰਘ ਤੇ ਸੰਦੀਪ ਕੌਰ ਦੇ ਜੇਠ ਧਰਮ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹਨ।
- - - - - - - - - Advertisement - - - - - - - - -