ਚੰਡੀਗੜ੍ਹ: ਆਖਰ ਪੰਜਾਬੀ ਝੋਨੇ ਤੋਂ ਮੂੰਹ ਮੋੜਨ ਲੱਗੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਹੇਠਲਾ ਰਕਬਾ ਘਟਿਆ ਹੈ। ਇਸ ਤਹਿਤ ਸਾਉਣੀ-2019 ਦੌਰਾਨ ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ, ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਿਹਰਾ ਖੇਤੀਬਾੜੀ ਵਿਭਾਗ ਨੂੰ ਦਿੰਦਿਆਂ ਕਿਹਾ ਕਿ ਇਹ ਉੱਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਵੇਗਾ। ਉਨ੍ਹਂ ਦੱਸਿਆ ਕਿ ਸੂਬੇ ਵਿੱਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਤੇ ਫ਼ਲ-ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।
ਆਖਰ ਝੋਨੇ ਤੋਂ ਮੂੰਹ ਮੋੜਨ ਲੱਗੇ ਪੰਜਾਬੀ
ਏਬੀਪੀ ਸਾਂਝਾ
Updated at:
30 Dec 2019 04:56 PM (IST)
ਆਖਰ ਪੰਜਾਬੀ ਝੋਨੇ ਤੋਂ ਮੂੰਹ ਮੋੜਨ ਲੱਗੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਹੇਠਲਾ ਰਕਬਾ ਘਟਿਆ ਹੈ। ਇਸ ਤਹਿਤ ਸਾਉਣੀ-2019 ਦੌਰਾਨ ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ, ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
- - - - - - - - - Advertisement - - - - - - - - -