ਤਲਵੰਡੀ ਸਾਬੋਂ ’ਚ ਵਿਆਹੁਤਾ ਨਾਲ ਗੈਂਗਰੇਪ, ਸੜਕ ’ਤੇ ਸੁੱਟੀ ਪੀੜਤਾ
ਏਬੀਪੀ ਸਾਂਝਾ | 19 Sep 2018 10:47 AM (IST)
ਸੰਕੇਤਕ ਤਸਵੀਰ
ਬਠਿੰਡਾ: ਤਸਵੰਡੀ ਸਾਬੋਂ ਵਿੱਚ ਇੱਕ ਵਿਆਹੁਤਾ ਮਹਿਲਾ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਪਹਿਲਾਂ ਬੱਸ ਦੀ ਉਡੀਕ ਕਰ ਰਹੀ ਮਹਿਲਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ। ਕਾਰ ਵਿੱਚ ਬਦਮਾਸ਼ਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਉਸਨੂੰ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ। ਘਟਨਾ 16 ਸਤੰਬਰ ਦੀ ਹੈ, ਜਿਸਦੇ ਦੋ ਦਿਨ ਬਾਅਦ ਕੇਸ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਤਸਵੰਡੀ ਸਾਬੋਂ ਦੀ 28 ਸਾਲਾ ਮਹਿਲਾ ਨੇ ਦੱਸਿਆ ਕਿ ਉਹ 16 ਸਤੰਬਰ ਨੂੰ ਖੰਡਾ ਚੌਂਕ ’ਤੇ ਬੱਸ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਇੱਕ ਕਾਰ ਉਸ ਕੋਲ ਆ ਕੇ ਰੁਕੀ। ਜਿਸ ਵਿੱਚ ਸਵਾਰ ਦੋ ਵਿਅਕਤੀਆਂ ਨੇ ਉਸਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਜਦੋਂ ਮਹਿਲਾ ਨੇ ਮਨ੍ਹਾ ਕੀਤਾ ਤਾਂ ਉਹ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਰਾਮਾਮੰਡੀ ਦੇ ਪਿੰਡ ਬੰਗੀ ਕਲਾਂ ਲੈ ਗਏ। ਉੱਥੇ ਮੁਲਜ਼ਮਾਂ ਨੇ ਇੱਕ ਘਰ ਵਿੱਚ ਉਸ ਦਾ ਬਲਾਤਕਾਰ ਕੀਤਾ ਤੇ ਉਸਦੇ ਬਾਅਦ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਸੜਕ ’ਤੇ ਸੁੱਟ ਕੋ ਫਰਾਰ ਹੋ ਗਏ। ਮਹਿਲਾ ਨੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲਿਆਂ ਨੇ ਮੌਕੇ ’ਤੇ ਪਹੁੰਚ ਕੇ ਪੀੜਤਾ ਨੂੰ ਹਸਪਤਾਲ ਦਾਖ਼ਲ ਕਰਾਇਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।