ਮੋਗਾ: ਮੋਗਾ ਦੀ ਨਗਰ ਨਿਗਮ ਪੰਜਾਬ ਦੀਆਂ ਸਭ ਤੋਂ ਅਮੀਰ ਨਗਰ ਨਿਗਮਾਂ 'ਚ ਗਿਣੀ ਜਾਂਦੀ ਹੈ ਤੇ ਘੁਟਾਲੇ ਜਾਂ ਰਿਸ਼ਵਤ ਲੈਣ ਦੇ ਮਾਮਲੇ 'ਚ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ, ਮੋਗਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਬੂਟੇ ਲਗਾਉਣ ਦਾ। ਮੋਗਾ 'ਚ ਕਰੀਬ 20/22 ਪਾਰਕ ਹਨ ਤੇ ਇਨ੍ਹਾਂ ਪਾਰਕਾਂ ਵਿੱਚ ਬੂਟੇ ਲਗਾਉਣ ਦਾ ਠੇਕਾ ਦਿੱਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾਣੇ ਸਨ ਤਾਂ ਜੋ ਸੁੰਦਰਤਾ ਵੀ ਆਵੇ ਤੇ ਵਾਤਾਵਰਨ ਵੀ ਸ਼ੁੱਧ ਰਹੇ।



ਇਸ ਲਈ 900 ਪੌਦੇ ਲਗਾਏ ਜਾਣੇ ਸਨ, ਜਿਨ੍ਹਾਂ ਦੀ ਲਾਗਤ ਇੱਕ ਬੂਟੇ ਦੀ ਕੀਮਤ 1300 ਰੁਪਏ ਸੀ ਅਤੇ 2000 ਅਜਿਹੇ ਪੌਦੇ ਸਨ ,ਜਿਨ੍ਹਾਂ ਦੀ ਕੀਮਤ 150 ਰੁਪਏ ਅਤੇ ਇੱਕ-ਇੱਕ ਬੂਟੇ ਦੀ ਕੀਮਤ 55 ਰੁਪਏ ਸੀ ਤੇ ਇਸ ਤੋਂ ਇਲਾਵਾ 4 ਲੱਖ 22 ਹਜ਼ਾਰ ਦਾ ਘਾਹ ਲਗਾਉਣ ਦਾ ਪ੍ਰੋਗਰਾਮ ਸੀ, ਪਰ ਆਮ ਲੋਕਾਂ ਵੱਲੋਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਦਿੱਤਾ ਹੋਇਆ ਨਗਰ ਨਿਗਮ ਨੂੰ ਟੈਕਸ ਤੇ ਉਸ ਟੈਕਸ ਦੇ ਪੈਸੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਮ 'ਤੇ ਪੌਦੇ ਲਗਾਉਣ ਦਾ ਆਇਆ ਹੈ।

ਇਸ ਘਪਲੇ ਦੀ ਜਾਂਚ ਕਰਵਾਉਣ ਲਈ ਮੋਗਾ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ, ਉੱਥੇ ਹੀ ਉਨ੍ਹਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਇਸ ਦੀ ਵਿਜੀਲੈਂਸ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਸ ਘਪਲੇ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸੇ ਵੀ ਪਾਰਕ ਵਿਚ ਕੋਈ ਮਾਲੀ ਵੀ ਨਹੀਂ ਹੈ। ਨਿਗਮ ਮੇਅਰ ਨੇ ਕਿਹਾ ਕਿ ਸਾਰੀ ਪੇਮੈਂਟ ਹੋ ਚੁੱਕੀ ਹੈ ਤੇ ਅਸੀਂ ਜਾਂਚ ਕਰ ਰਹੇ ਹਾਂ ਕਿ ਪੌਦੇ ਕਿੱਥੇ -ਕਿਥੇ ਲੱਗੇ ਹਨ, ਇਸ ਦੀ ਡੂੰਘਾਈ ਨਾਲ ਜਾਂਚ ਕਰਨਗੇ।

ਉਨ੍ਹਾਂ ਨੇ ਮੰਨਿਆ ਕਿ ਮੋਗਾ ਦੇ ਕਿਸੇ ਵੀ ਪਾਰਕ ਵਿੱਚ ਕੋਈ ਮਾਲੀ ਨਹੀਂ ਹੈ ਅਤੇ ਮੋਗਾ ਸ਼ਹਿਰ ਦੀਆਂ ਬਹੁਤ ਸਾਰੀਆਂ ਐਨ.ਜੀ.ਓ. ਵੱਲੋਂ ਹਰ ਰੋਜ਼ ਪੌਦੇ ਲਗਾਏ ਜਾ ਰਹੇ ਹਨ। ਅਸੀਂ ਇਸਦੀ ਗਹਿਰਾਈ ਨਾਲ ਜਾਂਚ ਕਰਾਂਗੇ। ਓਥੇ ਹੀ ਵਾਰਡ ਨੰਬਰ 9 ਦੇ ਉਕਤ ਕੌਂਸਲਰ ਨੇ ਕਿਹਾ ਕਿ ਸਾਡੇ ਵਾਰਡ ਵਿੱਚ ਜੰਗਲ ਬਣਾਉਣ ਦੀ ਗੱਲ ਚੱਲ ਰਹੀ ਸੀ ਤੇ 200 ਦੇ ਕਰੀਬ ਬੂਟੇ ਲਗਾਏ ਗਏ ਸੀ।

ਇੱਕ ਧਾਰਮਿਕ ਸੰਸਥਾ ਵੱਲੋਂ ਪੌਦੇ ਲਗਾਉਣ ਲਈ ਟੋਏ ਪੁੱਟੇ ਗਏ ਸੀ , ਜੋ ਕਿ ਧਾਰਮਿਕ ਸੰਸਥਾ ਨੇ ਸੇਵਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਜੇ ਇੱਕ ਪੌਦਾ ਹੀ ਲਗਾਇਆ ਗਿਆ ਸੀ ਅਤੇ ਸਾਰਿਆਂ ਨੇ ਮਿਲ ਕੇ ਇਕ ਫ਼ੋਟੋ ਵੀ ਖਿਚਵਾਈ ਸੀ ਪਰ ਹੁਣ ਉਹ ਪੌਦਾ ਵੀ ਸੁੱਕ ਗਿਆ, ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।