ਚੰਡੀਗੜ੍ਹ: ਹਲਕਾ ਬੱਸੀ ਪਠਾਣਾਂ ਤੋਂ ਵਿਧਾਇਕ ਗੁਰਪ੍ਰੀਤ ਜੀਪੀ ਦੇ ਪਿਤਾ ਸ਼ਮਸ਼ੇਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਇਸ ਦੁੱਖ਼ ਦੀ ਘੜੀ ਵਿੱਚ ਉਨ੍ਹਾਂ ਨੂੰ ਆਪਣੇ ਘਰ ਵਿੱਚ ਮੌਜੂਦ ਰਹਿਣ ਦੀ ਜ਼ਰੂਰਤ ਸੀ ਪਰ ਵਿਧਾਇਕ ਗੁਰਪ੍ਰੀਤ ਨੇ ਇਲਾਕੇ ਵਿੱਚ ਇੱਕ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਉਣਾ ਜ਼ਰੂਰੀ ਸਮਝਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਬਤੌਰ ਮੁੱਖ ਮਹਿਮਾਨ ਪੁੱਜੇ ਹੋਏ ਹਨ। ਦਰਅਸਲ ਇਹ ਸਮਾਗਮ ਇਲਾਕੇ ਦੀ ਬਿਹਤਰੀ ਲਈ ਸ਼ੁਰੂ ਹੋਣ ਵਾਲੇ ਵੇਰਕਾ ਦੇ ਮੈਗਾ ਪ੍ਰੋਜੈਕਟ ਸਬੰਧੀ ਕਰਵਾਇਆ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਹਨ। ਕਿਹਾ ਜਾ ਰਿਹਾ ਹੈ ਵਿਧਾਇਕ ਗੁਰਪ੍ਰੀਤ ਜੀਪੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਸਮਾਗਮ ਵਿੱਚ ਪੁੱਜੇ ਹਨ।