ਲੁਧਿਆਣਾ: ਅੱਜ ਕੱਲ੍ਹ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਇੱਕ ਵਾਰ ਫੇਰ ਸੁਰਖੀਆਂ ‘ਚ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਚੰਗੇ ਤਰੀਕੇ ਨਾਲ ਨਾ ਹੋਣਾ। ਇਸ ਦੇ ਚਲਦਿਆਂ ਉਨ੍ਹਾਂ ਨੇ ਆਪਣੇ ਸਮਰਥਕਾਂ ਨਲਾ ਮਿਲਕੇ ਹੈਬੋਵਾਲ ਚੌਕ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਮੇਅਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਮੇਅਰ ਬਲਕਾਰ ਸਿੰਘ ਸੰਧੂ ‘ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਲੁਧਿਆਣਾ ਦੇ ਮੇਅਰ ਨਾਲ ਮੀਟਿੰਗ ਕਰ ਆਪਣੇ ਇਲਾਕੇ ਦੀ ਦਿੱਕਤਾਂ ਬਾਰੇ ਗੱਲਬਾਤ ਕਰ ਚੁੱਕਿਆਂ ਹਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੇਅਰ ਬਲਕਾਰ ‘ਤੇ ਹੋਰ ਕਈ ਇਲਜ਼ਾਮ ਵੀ ਲਾਏ।
ਵਿਧਾਇਕ ਦੇ ਧਰਨੇ ‘ਤੇ ਬੈਠੇ ਹੋਣ ਦਾ ਸੁਣ ਮੇਅਰ ਬਲਕਾਰ ਮੌਕੇ ‘ਤੇ ਪਹੁੰਚ ਉਨ੍ਹਾਂ ਨੂੰ ਸਮਝਾਉਣ ਲੱਗੇ ਤਾਂ ਰਾਕੇਸ਼ ਪਾਂਡੇ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣਦਿਆਂ ਬਲਕਾਰ ਨੂੰ ਮੌਕੇ ‘ਤੇ ਹੀ ਕਾਫੀ ਗੱਲਾਂ ਸੁਣਾ ਦਿੱਤੀਆਂ। ਹੁਣ ਇਸ ਮੁੱਦੇ ‘ਤੇ ਦੇਖਣਾ ਹੈ ਕਿ ਮਾਮਲਾ ਆਪਸ ‘ਚ ਸੁਲਝ ਜਾਂਦਾ ਹੈ ਜਾਂ ਇਹ ਗੱਲ ਹਾਈਕਮਾਨ ਤਕ ਪਹੁੰਚ ਹੀ ਕੋਈ ਨਤੀਜੇ ‘ਤੇ ਪਹੁੰਚੇਗੀ।
MLA ਨੇ ਦਿੱਤਾ ਮੇਅਰ ਖ਼ਿਲਾਫ਼ ਧਰਨਾ, ਜਦ ਮਨਾਉਣ ਆਏ ਤਾਂ ਸੁਣਾਈਆਂ ਖਰੀਆਂ ਖਰੀਆਂ
ਏਬੀਪੀ ਸਾਂਝਾ
Updated at:
26 Jul 2019 02:47 PM (IST)
ਅੱਜ ਕੱਲ੍ਹ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਇੱਕ ਵਾਰ ਫੇਰ ਸੁਰਖੀਆਂ ‘ਚ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਚੰਗੇ ਤਰੀਕੇ ਨਾਲ ਨਾ ਹੋਣਾ।
- - - - - - - - - Advertisement - - - - - - - - -