ਦਰਅਸਲ, ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦ ਇੱਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤ ਜਾਣੇ। ਗੱਲਬਾਤ ਮਗਰੋਂ ਉੱਥੋਂ ਚੱਲਣ ਲੱਗੀ ਤਾਂ ਹੜ੍ਹ ਨਾਲ ਝੰਬੇ ਲੋਕਾਂ ਨੇ ਆਪਣੀ ਸਫਲ ਪ੍ਰਾਹੁਣਾਚਾਰੀ ਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹਿਮਾਂਸ਼ੀ ਨੂੰ ਪੁੱਛਿਆ, "ਆਓ ਤੁਹਾਨੂੰ ਚਾਹ ਪਿਲਾਉਨੇਂ ਆਂ।" ਇਹ ਸੁਣ ਹਿਮਾਂਸ਼ੀ ਹੈਰਾਨ ਰਹਿ ਗਈ ਕਿ ਇੰਨੀ ਮੁਸ਼ਕਿਲ ਦੇ ਬਾਵਜੂਦ ਉਹ ਲੋਕ ਇੰਨੀ ਜ਼ਿੰਦਾਦਿਲ ਹਨ।
ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ "ਇਸ ਜਗ੍ਹਾ ਕੋਈ ਮੀਡੀਆ ਨਹੀਂ ਤੇ ਕੋਈ ਮਦਦ ਲਈ ਨਹੀਂ ਆ ਰਿਹਾ। ਸਭ ਯੂ ਟਿਊਬ 'ਤੇ ਵਿਊਜ਼ ਵਧਾਉਣ ਦੇ ਚੱਕਰ 'ਚ ਨੇ। ਖ਼ਾਲਸਾ ਏਡ ਅਜਿਹੇ ਹਾਲਾਤਾਂ 'ਚ ਇੰਨ੍ਹਾਂ ਦੀ ਮਦਦ ਕਰ ਰਹੀ ਹੈ।" ਹਿਮਾਂਸ਼ੀ ਨੇ ਇਹ ਵੀ ਲਿਖਿਆ ਕਿ ਪੰਜਾਬੀਆਂ ਦਾ ਧੰਨ ਜਿਗਰਾ ਕਿ ਇੰਨੀ ਬਿਪਤਾ ਦੇ ਵਿੱਚ ਵੀ ਉਹ ਸਾਨੂੰ ਚਾਹ ਪਾਣੀ ਪੁੱਛ ਰਹੇ ਹਨ।
ਦੇਖੋ ਵੀਡੀਓ-