Mohali News: ਮੁਹਾਲੀ ਪੁਲਿਸ ਨੇ ਖ਼ੁਦ ਨੂੰ ਏਡੀਜੀਪੀ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਿਆਂਕ ਸਿੰਘ ਨਾਂ ਦੇ ਇਸ ਵਿਅਕਤੀ ਖ਼ਿਲਾਫ਼ ਧਾਰਾ 419 ਤੇ 420, 120-ਬੀ ਤਹਿਤ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਜਲੰਧਰ ਦੇ ਇੱਕ ਟਰੈਵਲ ਏਜੰਟ ਵਿਜੈ ਕੁਮਾਰ ਡੋਗਰਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਵਿਜੈ ਡੋਗਰਾ ਨੂੰ ਫੋਨ ਕਰਕੇ ਕਿਹਾ ਗਿਆ ਸੀ ਕਿ ਉਹ ਏਡੀਜੀਪੀ ਆਲੋਕ ਕੁਮਾਰ ਬੋਲ ਰਿਹਾ ਹੈ। ਉਸ ਨੇ ਟਰੈਵਲ ਏਜੰਟ ਤੋਂ ਆਪਣੀ ਪਤਨੀ ਦੇ ਨਾਮ ਕਲਕੱਤਾ ਤੋਂ ਫਲਾਈਟ ਟਿਕਟ ਤੇ ਦਿੱਲੀ ਤੇ ਚੰਡੀਗੜ੍ਹ ਦੇ ਹੋਟਲ ਦੀ ਬੁਕਿੰਗ ਕਰਵਾਈ ਸੀ।
ਵਿਜੈ ਡੋਗਰਾ ਮੁਲਜ਼ਮ ਵੱਲੋਂ ਖ਼ੁਦ ਨੂੰ ਏਡੀਜੀਪੀ ਦੱਸਣ ਕਾਰਨ ਉਸ ਦੇ ਪ੍ਰਭਾਵ ਵਿੱਚ ਆ ਗਿਆ ਤੇ ਮੁਲਜ਼ਮ ਦੇ ਕਹਿਣ ’ਤੇ ਉਸ ਦੀ ਪਤਨੀ ਦੇ ਕਲੱਕਤੇ ਤੋਂ ਆਉਣ ਜਾਣ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ ਤੇ ਹੋਟਲ ਰੈਡੀਸਨ ਹਿੱਲ ਵਿੱਚ ਮੁਲਜ਼ਮ ਦੀ ਪਤਨੀ ਦੇ ਨਾਂ ’ਤੇ ਮਹਿੰਗਾ ਕਮਰਾ ਵੀ ਬੁੱਕ ਕਰਵਾ ਦਿੱਤਾ।
ਡੀਐਸਪੀ ਬੱਲ ਨੇ ਦੱਸਿਆ ਕਿ ਬਾਅਦ ਵਿੱਚ ਜਾਅਲੀ ਏਡੀਜੀਪੀ ਨੇ ਵਿਜੈ ਕੁਮਾਰ ਡੋਗਰਾ ਨੂੰ ਫੋਨ ਕਰਕੇ ਵਰੁਣ ਮਸੀਹ ਨਾਂ ਦੇ ਵਿਅਕਤੀ ਦੇ ਖ਼ਾਤੇ ਵਿੱਚ 3 ਲੱਖ 75 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ ਤੇ ਬੀਤੀ 29 ਜੁਲਾਈ ਨੂੰ ਵਿਜੈ ਡੋਗਰਾ ਤੋਂ ਆਪਣੇ ਕਿਸੇ ਸਾਥੀ ਨੂੰ 50 ਹਜ਼ਾਰ ਨਗਦ ਵੀ ਦਿਵਾ ਦਿੱਤੇ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ