ਚੰਡੀਗੜ੍ਹ: ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ਭਾਰਤ ਇੱਕ ਹਿੰਦੂ ਰਾਸ਼ਟਰ’ ਹੈ। ਇਸ ਨਾਲ ਬੀਜੇਪੀ ਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਬੇਸ਼ੱਕ ਆਰਐਸਐਸ ਦਾ ਸ਼ੁਰੂ ਤੋਂ ਹੀ ਇਹ ਏਜੰਡਾ ਰਿਹਾ ਹੈ ਪਰ ਸੰਘੀ ਲੀਡਰ ਜਨਤਕ ਤੌਰ 'ਤੇ ਇਸ ਬਾਰੇ ਗੋਲਮੋਲ ਹੀ ਗੱਲ ਕਰਦੇ ਹਨ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਅਕਸਰ ਇਸ ਸਟੈਂਡ ਨਾਲ ਖੜ੍ਹਦਾ ਹੈ ਕਿ ਸਿੱਖ ਵੱਖਰਾ ਧਰਮ ਹੈ। ਦੂਜੇ ਪਾਸੇ ਆਰਐਸਐਸ ਇੱਥੋਂ ਤੱਕ ਕਿ ਭਾਰਤੀ ਸੰਵਿਧਾਨ ਮੁਤਾਬਕ ਸਿੱਖ ਭਾਈਚਾਰਾ ਹਿੰਦੂ ਧਰਮ ਦਾ ਹੀ ਅੰਗ ਹਨ। ਇਸ ਮਾਮਲੇ 'ਤੇ ਪਹਿਲਾਂ ਵੀ ਕਈ ਵਾਰ ਵਿਵਾਦ ਖੜ੍ਹਾ ਹੋ ਚੁੱਕਾ ਹੈ। ਦੇਸ਼ ਵਿੱਚ ਬੀਜੇਪੀ ਨੂੰ ਲਗਾਤਾਰ ਦੂਜੀ ਵਾਰ ਵੱਡੀ ਜਿੱਤ ਮਿਲਣ ਮਗਰੋਂ ਆਰਐਸਐਸ ਨੇ ਜਨਤਕ ਤੌਰ 'ਤੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਹਰ ਭਾਰਤੀ ਹਿੰਦੂ ਹੈ।
ਮੋਹਨ ਭਾਗਵਤ ਦਾ ਸਪਸ਼ਟ ਐਲਾਨ, ਸਾਰੇ ਭਾਰਤੀ ਹਿੰਦੂ
ਮੰਗਲਵਾਰ ਨੂੰ ਨਾਗਪੁਰ ਦੇ ਰੇਸ਼ਮੀਬਾਗ ਮੈਦਾਨ ’ਚ ਦਸਹਿਰਾ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਸੰਘ ਆਪਣੇ ਇਸ ਨਜ਼ਰੀਏ ’ਤੇ ਅੱਜ ਵੀ ਕਾਇਮ ਹੈ ਕਿ ‘ਭਾਰਤ ਇੱਕ ਹਿੰਦੂ ਰਾਸ਼ਟਰ’ ਹੈ ਤੇ ਜੇਕਰ ਹਿੰਦੂ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਦੀ ਗੱਲ ਸੁਣੇ ਤਾਂ ਉਨ੍ਹਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਇਸ ਮੌਕੇ ਬੇਸ਼ੱਕ ਭਾਗਵਤ ਨੇ ਸ਼ਾਂਤੀ ਤੇ ਭਾਈਚਾਰੇ ਦੀ ਗੱਲ਼ ਕੀਤੀ ਪਰ ਉਨ੍ਹਾਂ ਹਰ ਸੱਚੇ ਭਾਰਤੀ ਨੂੰ ਹਿੰਦੂ ਦਾ ਦਰਜਾ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਾਣ ਤੇ ਅਮਨ ਲਈ ਕੰਮ ਕਰ ਰਹੇ ਸਾਰੇ ਭਾਰਤੀ ਹਿੰਦੂ ਹਨ। ਸੰਘ ਦਾ ਆਪਣੇ ਮੁਲਕ ਦੀ ਪਛਾਣ, ਸਾਡੀ ਸਾਰਿਆਂ ਦੀ ਸਾਂਝੀ ਪਛਾਣ, ਸਾਡੇ ਦੇਸ਼ ਦੇ ਸੁਭਾਅ ਦੀ ਪਛਾਣ ਬਾਰੇ ਸਪੱਸ਼ਟ ਨਜ਼ਰੀਆ ਤੇ ਐਲਾਨ ਹੈ। ਸੰਘ ਇਸ ’ਤੇ ਅਟੱਲ ਹੈ ਕਿ ਭਾਰਤ ਹਿੰਦੁਸਤਾਨ, ਹਿੰਦੂ ਰਾਸ਼ਟਰ ਹੈ।
ਸੰਘ ਮੁਖੀ ਨੇ ਕਿਹਾ ਕਿ ਹਿੰਦੂ ਜੇਕਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਵਾਜ਼ ਦੁਨੀਆਂ ਸੁਣੇ ਤਾਂ ਉਨ੍ਹਾਂ ਨੂੰ ਇੱਕਜੁੱਟ ਹੋਣ ਤੇ ਸ਼ਕਤੀ ਹਾਸਲ ਕਰਨ ਜ਼ਰੂਰਤ ਹੈ। ਉਨ੍ਹਾਂ ਕਿਹਾ, ‘ਜੋ ਭਾਰਤ ਦੇ ਹਨ, ਜੋ ਭਾਰਤੀ ਪੁਰਖਿਆਂ ਦੇ ਵੰਸ਼ਜ ਹਨ ਤੇ ਸਾਰੀਆਂ ਵੰਨ-ਸੁਵੰਨਤਾਵਾਂ ਨੂੰ ਸਵੀਕਾਰ ਕਰਦਿਆਂ ਮਿਲਜੁਲ ਕੇ ਦੇਸ਼ ਦੇ ਵਿਕਾਸ ਤੇ ਮਨੁੱਖਤਾ ’ਚ ਸ਼ਾਂਤੀ ਵਧਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਨ, ਉਹ ਸਾਰੇ ਭਾਰਤੀ ਹਿੰਦੂ ਹਨ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਹਜੂਮੀ ਹੱਤਿਆ (ਲਿੰਚਿੰਗ) ਪੱਛਮੀ ਘਾੜਤ ਹੈ ਤੇ ਭਾਰਤ ਨੂੰ ਬਦਨਾਮ ਕਰਨ ਲਈ ਇਸ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ‘ਹਜੂਮੀ ਹੱਤਿਆ’ ਸ਼ਬਦ ਭਾਰਤੀ ਮੂਲ ਦਾ ਨਹੀਂ ਬਲਕਿ ਕਿਸੇ ਹੋਰ ਧਰਮ ’ਚੋਂ ਆਇਆ ਹੈ ਤੇ ਇਸ ਨੂੰ ਭਾਰਤੀਆਂ ’ਤੇ ਨਹੀਂ ਥੋਪਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸੰਘ ਦਾ ਸੱਭਿਆਚਾਰ ਨਹੀਂ।
ਆਰਐਸਐਸ ਦਾ ਐਲਾਨ, 'ਭਾਰਤ ਇੱਕ ਹਿੰਦੂ ਰਾਸ਼ਟਰ', ਅਕਾਲੀ ਦਲ ਕਸੂਤਾ ਘਿਰਿਆ
ਏਬੀਪੀ ਸਾਂਝਾ
Updated at:
09 Oct 2019 01:46 PM (IST)
ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਪਸ਼ਟ ਕਰ ਦਿੱਤਾ ਹੈ ਕਿ ‘ਭਾਰਤ ਇੱਕ ਹਿੰਦੂ ਰਾਸ਼ਟਰ’ ਹੈ। ਇਸ ਨਾਲ ਬੀਜੇਪੀ ਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਬੇਸ਼ੱਕ ਆਰਐਸਐਸ ਦਾ ਸ਼ੁਰੂ ਤੋਂ ਹੀ ਇਹ ਏਜੰਡਾ ਰਿਹਾ ਹੈ ਪਰ ਸੰਘੀ ਲੀਡਰ ਜਨਤਕ ਤੌਰ 'ਤੇ ਇਸ ਬਾਰੇ ਗੋਲਮੋਲ ਹੀ ਗੱਲ ਕਰਦੇ ਹਨ।
- - - - - - - - - Advertisement - - - - - - - - -