ਫਰੀਦਕੋਟ: ਬੀਤੇ ਦਿਨ ਕਾਂਗਰਸ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੁਹੰਮਦ ਸਦੀਕ ਨੂੰ ਆਪਣਾ ਉਮੀਦਵਾਰ ਐਲਾਨਿਆ ਪਰ ਉਨ੍ਹਾਂ ਨੂੰ ਟਿਕਟ ਮਿਲਦਿਆਂ ਹੀ ਕਾਂਗਰਸ ਵਿੱਚ ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਦਰਅਸਲ ਫਰੀਦਕੋਟ ਤੋਂ ਜਾਟ ਮਹਾਂਸਭਾ ਦੇ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੁਰਜੀਤ ਬਾਬਾ ਨੇ ਆਪਣੇ ਸਾਥੀਆਂ ਸਮੇਤ ਸਦੀਕ ਨੂੰ ਉਮੀਦਵਾਰ ਬਣਾਏ ਜਾਣ 'ਤੇ ਸਖ਼ਤ ਵਿਰੋਧ ਜਤਾਇਆ ਹੈ।
ਆਪਣੀ ਹੀ ਪਾਰਟੀ ਵੱਲੋਂ ਸਦੀਕ ਦੇ ਹੋ ਰਹੇ ਵਿਰੋਧ ਦੀ ਮੁੱਖ ਵਜ੍ਹਾ ਉਨ੍ਹਾਂ ਦਾ ਜਵਾਈ ਹੈ। ਸੁਰਜੀਤ ਬਾਬਾ ਨੇ ਮੁਹੰਮਦ ਸਦੀਕ ਦੇ ਜਵਾਈ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਸਦੀਕ ਟਿਕਟ ਦੇਣਾ ਠੀਕ ਨਹੀਂ।
ਦੱਸ ਦੇਈਏ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਬਕਾ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਹੈ। ਰਣੀਕੇ ਅਟਾਰੀ ਵਿਧਾਨ ਸਭਾ ਤੋਂ 2017 ਦੀਆਂ ਚੋਣਾਂ ਹਾਰ ਗਏ ਸਨ।
ਮੁਹੰਮਦ ਸਦੀਕ ਨੂੰ ਟਿਕਟ ਦੇਣ 'ਤੇ ਕਾਂਗਰਸ 'ਚ ਉੱਠੇ ਬਗਾਵਤੀ ਸੁਰ, ਜਾਣੋ ਵਜ੍ਹਾ
ਏਬੀਪੀ ਸਾਂਝਾ
Updated at:
07 Apr 2019 10:03 AM (IST)
ਆਪਣੀ ਹੀ ਪਾਰਟੀ ਵੱਲੋਂ ਸਦੀਕ ਦੇ ਹੋ ਰਹੇ ਵਿਰੋਧ ਦੀ ਮੁੱਖ ਵਜ੍ਹਾ ਉਨ੍ਹਾਂ ਦਾ ਜਵਾਈ ਹੈ। ਮੁਹੰਮਦ ਸਦੀਕ ਦੇ ਜਵਾਈ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ।
- - - - - - - - - Advertisement - - - - - - - - -