ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਮੌਨਸੂਨ (Monsoon) ਨੇ 48 ਘੰਟਿਆਂ ਦੇ ਅੰਦਰ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰ ਲਿਆ ਹੈ। ਦੁਆਬਾ ਤੇ ਮਾਝੇ ਤੋਂ ਬਾਅਦ ਵੀਰਵਾਰ ਨੂੰ ਮਾਲਵਾ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ (Rains in Punjab) ਹੋਈ। ਇਸ ਨਾਲ ਤਾਪਮਾਨ ਵਿੱਚ 4 ਡਿਗਰੀ ਦੀ ਕਮੀ ਆਈ। ਹਾਲਾਂਕਿ, ਜ਼ਿਲ੍ਹਿਆਂ ਵਿੱਚ 48 ਘੰਟੇ ਪਹਿਲਾਂ ਆਈ ਮੌਨਸੂਨ (Rains in districts) ਇਸ ਸਮੇਂ ਕਮਜ਼ੋਰ ਹੋ ਗਈ ਹੈ। 29 ਜੂਨ ਤੋਂ ਬਾਅਦ ਇਸ ਦੇ ਸਰਗਰਮ (Monsoon active) ਹੋਣ ਦੀ ਉਮੀਦ ਹੈ।
ਵੀਰਵਾਰ ਨੂੰ ਸਭ ਤੋਂ ਵੱਧ ਬਾਰਸ਼ ਮੁਕਤਸਰ ਵਿੱਚ 33.6 ਮਿਲੀਮੀਟਰ ਤੇ ਬਠਿੰਡਾ ਵਿੱਚ 33 ਐਮਐਮ ਦਰਜ ਕੀਤੀ ਗਈ। ਆਈਐਮਡੀ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸਵੇਰੇ 8.30 ਵਜੇ ਤੱਕ ਸੂਬੇ ਵਿੱਚ 7.3 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਜੋ ਆਮ ਨਾਲੋਂ 5 ਮਿਲੀਮੀਟਰ ਵੱਧ ਹੈ। ਬਠਿੰਡਾ ਵਿੱਚ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਢਾਈ ਘੰਟਿਆਂ ਵਿੱਚ 33 ਐਮਐਮ ਮੀਂਹ ਪੈਣ ਕਾਰਨ ਸ਼ਹਿਰ ਦੇ ਬਹੁਤੇ ਹਿੱਸੇ ਪਾਣੀ ਵਿੱਚ ਡੁੱਬ ਗਏ। ਦਿਨ ਵਿੱਚ ਬੱਦਲ ਛਾਏ ਰਹਿਣ ਕਾਰਨ ਮੁੱਖ ਸੜਕ 'ਤੇ ਚੱਲ ਰਹੇ ਵਾਹਨਾਂ ਨੂੰ ਚਾਨਣਾ ਪੈਣਾ ਪਿਆ। ਕਈ ਥਾਵਾਂ 'ਤੇ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ (Meteorological Department) ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਨਸੂਨ 29 ਜੂਨ ਨੂੰ ਫਿਰ ਤੋਂ ਸਰਗਰਮ ਰਹੇਗਾ। ਇਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ਵਿੱਚ ਮੌਨਸੂਨ ਵੀ ਕਮਜ਼ੋਰ ਹੋ ਗਿਆ ਹੈ। ਇੱਥੇ ਵੀ 29 ਦੇ ਬਾਅਦ ਵੀ ਸਰਗਰਮ ਹੋਣ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੌਨਸੂਨ ਦੀਆਂ ਛਹਿਬਰਾਂ, 48 ਘੰਟਿਆਂ 'ਚ ਪੰਜਾਬ ਦੇ ਵਧੇਰੇ ਜ਼ਿਲ੍ਹੇ ਕਵਰ, ਜਾਣੋ ਅਗਲੇ ਦਿਨਾਂ ਦਾ ਹਾਲ
ਮਨਵੀਰ ਕੌਰ ਰੰਧਾਵਾ
Updated at:
26 Jun 2020 11:12 AM (IST)
ਮੌਨਸੂਨ ਨੇ ਹੁਣ ਤਕ ਦੇਸ਼ ਦੇ 90% ਤੋਂ ਵੱਧ ਹਿੱਸੇ ਨੂੰ ਕਵਰ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ 28 ਜੂਨ ਤੱਕ ਕਮਜ਼ੋਰ ਰਹੇਗਾ। ਮੌਨਸੂਨ ਲਈ ਦੇਸ਼ ਨੂੰ 36 ਉਪ-ਭਾਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ 17 ਕਮਜ਼ੋਰ ਹੈ।
- - - - - - - - - Advertisement - - - - - - - - -