Sidhu Moosewala father: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਨੂੰ ਅੱਜ ਜਹਾਨੋ ਗਏ 787 ਦਿਨ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਮਾਪੇ ਹਾਲੇ ਵੀ ਇਨਸਾਫ਼ ਲਈ ਦਰ ਦਰ 'ਤੇ ਜਾ ਰਹੇ ਹਨ। ਇਸ ਦੌਰਾਨ ਅੱਜ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ 13 ਸਾਂਸਦ ਮੈਂਬਰਾਂ ਨੂੰ ਇੱਕ ਅਪੀਲ ਕੀਤੀ ਹੈ। 


ਬਲਕੌਰ ਸਿੰਘ ਨੇ ਲਿਖਿਆ ਕਿ -  ਸਿੱਧੂ ਦੇ ਜਾਣ ਤੋਂ 787 ਦਿਨਾਂ ਬਾਅਦ,  ਪਾਰਲੀਮੈਂਟ ਦੇ ਚਲਦਿਆਂ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਅਪੀਲ 


ਕੇਂਦਰੀ ਏਜੰਸੀਆਂ ਵੱਲੋਂ ਆਤੰਕ_ਵਾਦੀ ਘੋਸ਼ਿਤ ਕੀਤਾ ਹੋਇਆ ਗੈਂਗਸਟਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੇਰੇ ਪੁੱਤਰ ਦੇ ਕਤ_ਲ ਦੀ ਸਾਜ਼ਿਸ਼ ਕਰਦਾ ਹੈ, ਉਸਦੇ ਬਾਅਦ ਉਸਨੂੰ ਹਰ ਜਗ੍ਹਾ VIP ਟਰੀਟਮੈਂਟ ਦਿੱਤਾ ਜਾਂਦਾ ਹੈ। ਡੇਢ ਸਾਲ ਪਹਿਲਾਂ ਓਹ ਪੰਜਾਬ ਵਿੱਚ ਜੇਲ/ਪੁਲਿਸ ਹਿਰਾਸਤ ਵਿੱਚੋਂ ਗ਼ੈਰ-ਕਾਨੂੰਨੀ ਇੰਟਰਵਿਊਆਂ ਕਰਦਾ ਹੈ। 


ਇੰਟਰਵਿਊ ਵਿੱਚ ਓਹ ਮੇਰੇ ਪੁੱਤਰ ਖਿਲਾਫ਼ ਸਾਜ਼ਿਸ਼ ਬਾਰੇ ਕਬੂਲਦਾ ਹੈ ਅਤੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ। ਉਸਦੇ ਬਾਅਦ ਉਸਨੂੰ ਵਿੱਚ ਦੂਸਰੇ ਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਨਸ਼ਾ ਤਸ਼ਕਰੀ ਮਾਮਲੇ ਵਿੱਚ ਗੁਜਰਾਤ ਲਿਜਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਸੈਕਸ਼ਨ 268(1) ਦੇ ਤਹਿਤ ਉਸਨੂੰ 1 ਸਾਲ ਲਈ ਗੁਜਰਾਤ ਜ਼ੇਲ ਵਿੱਚ ਮਹਿਫੂਜ਼ ਕੀਤਾ ਗਿਆ ਹੈ।


 ਇਸੇ ਦੌਰਾਨ ਸਲਮਾਨ ਖਾਨ ਤੇ ਹਮਲਾ ਹੁੰਦਾ ਹੈ, ਇਸ ਹਮਲੇ ਤੇ ਮੁੰਬਈ ਪੁਲਿਸ ਵੱਲੋਂ ਦਾਇਰ ਕੀਤੀ ਗਈ ਲਗਭਗ 1800 ਪੰਨਿਆਂ ਦੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਕਿ ਇਹ ਸਾਜ਼ਿਸ਼ ਉਸ ਗੈਂਗਸਟਰ ਨੇ ਗੁਜਰਾਤ ਜ਼ੇਲ ਵਿੱਚ ਬੈਠਿਆਂ ਕੀਤੀ।


ਇੱਕ ਪੀੜਤ ਹੋਣ ਦੇ ਨਾਤੇ ਪੰਜਾਬ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾਂ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਇਸ ਬਾਰੇ ਸਪੱਸ਼ਟੀਕਰਨ ਤਾਂ ਮੰਗਿਆ ਜਾਵੇ। ਇਸ ਦੇਸ਼ ਵਿੱਚ ਮਿਹਨਤ ਕਰਕੇ ਅੱਗੇ ਵਧਣ ਵਾਲੇ ਸਾਡੇ ਧੀਆਂ-ਪੁੱਤਾਂ ਨਾਲੋਂ ਗੁੰਡੇ ਤੇ ਗੈਂਗਸਟਰ ਜ਼ਿਆਦਾ ਮਹਿਫੂਜ਼ ਹਨ। ਮੈਂ ਆਸ ਕਰਦਾ ਹਾਂ ਕਿ ਹਰ ਮਾਂ ਬਾਪ ਇਹਨਾਂ ਗੱਲਾਂ ਵੱਲ ਦੇਖਦਿਆਂ ਮੇਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਉਡੀਕਦੇ ਹੋਣਗੇ....


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।