ਚੰਡੀਗੜ੍ਹ: ਅਫਗਾਨਿਸਤਾਨ ਵਿੱਚੋਂ ਹੋਰ ਸਿੱਖਾਂ ਨੂੰ ਭਾਰਤ ਲਿਆਂਦਾ ਜਾਏਗਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਿੱਖ ਅੱਤਵਾਦੀ ਗਤੀਵਿਧੀਆਂ ਕਾਰਨ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਇਸ ਲਈ ਪਹਿਲਾਂ ਵੀ ਕੁਝ ਸਿੱਖਾਂ ਨੂੰ ਭਾਰਤ ਲਿਆਂਦਾ ਗਿਆ ਲੀ। ਹੁਣ ਹੋਰ ਅਫਗਾਨੀ ਸਿੱਖਾਂ ਨੂੰ ਚਾਰਟਰਡ ਹਵਾਈ ਉਡਾਣਾਂ ਰਾਹੀਂ ਭਾਰਤ ਲਿਆਉਣ ਦੀ ਯੋਜਨਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ 12 ਤੇ 17 ਅਗਸਤ ਨੂੰ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਅਫਗਾਨੀ ਸਿੱਖਾਂ ਨੂੰ ਦਿੱਲੀ ਲਿਆਂਦਾ ਜਾਵੇਗਾ।
ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਸਿੱਖ ਗੁਰਧਾਮ ਤੇ ਸਿੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਉੱਥੇ ਰਹਿ ਰਹੇ ਸਿੱਖ ਪਰਿਵਾਰ ਡਰੇ ਹੋਏ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੁਤਾਬਕ ਅਫਗਾਨਿਸਤਾਨ ਵਿੱਚ ਸੰਕਟ ਵਿੱਚ ਘਿਰੇ ਸਿੱਖ ਪਰਿਵਾਰਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।
ਇਸ ਬਾਰੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਦੋ ਵਿਸ਼ੇਸ਼ ਭਾਰਤੀ ਹਵਾਈ ਜਹਾਜ਼ ਉਥੋਂ ਅਫਗਾਨੀ ਸਿੱਖਾਂ ਨੂੰ ਦਿੱਲੀ ਲੈ ਕੇ ਆਉਣਗੇ। 12 ਅਗਸਤ ਨੂੰ ਪਹਿਲੀ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ 165 ਸਿੱਖ ਵਿਅਕਤੀ ਦਿੱਲੀ ਪੁੱਜਣਗੇ। ਮੁੜ 17 ਅਗਸਤ ਨੂੰ ਇੱਕ ਹੋਰ ਵਿਸ਼ੇਸ਼ ਉਡਾਣ ਰਾਹੀਂ ਹੋਰ ਅਫ਼ਗਾਨੀ ਸਿੱਖਾਂ ਨੂੰ ਵੀ ਦਿੱਲੀ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ 12 ਸਿੱਖ ਪਰਿਵਾਰ ਅਫਗਾਨਿਸਤਾਨ ਤੋਂ ਦਿੱਲੀ ਪੁੱਜੇ ਹਨ। ਇਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਲਿਆਉਣ ਦਾ ਬਾਕੀ ਪ੍ਰਬੰਧ ਵੀ ਦਿੱਲੀ ਕਮੇਟੀ ਕਰ ਰਹੀ ਹੈ। ਦੱਸ ਦਈਏ ਕਿ ਦਿੱਲੀ ਵਿੱਚ 30 ਤੋਂ 40 ਹਜ਼ਾਰ ਦੀ ਗਿਣਤੀ ਵਿੱਚ ਪਹਿਲਾਂ ਹੀ ਅਫਗਾਨੀ ਸਿੱਖ ਕਈ ਵਰ੍ਹਿਆਂ ਤੋਂ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਵਧੇਰੇ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਹਨ।
ਹਵਾਈ ਉਡਾਣਾਂ ਰਾਹੀਂ ਕੱਢੇ ਜਾਣਗੇ ਅਫਗਾਨਿਸਤਾਨ 'ਚੋਂ ਸਿੱਖ
ਏਬੀਪੀ ਸਾਂਝਾ
Updated at:
09 Aug 2020 10:29 AM (IST)
ਅਫਗਾਨਿਸਤਾਨ ਵਿੱਚੋਂ ਹੋਰ ਸਿੱਖਾਂ ਨੂੰ ਭਾਰਤ ਲਿਆਂਦਾ ਜਾਏਗਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਿੱਖ ਅੱਤਵਾਦੀ ਗਤੀਵਿਧੀਆਂ ਕਾਰਨ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਇਸ ਲਈ ਪਹਿਲਾਂ ਵੀ ਕੁਝ ਸਿੱਖਾਂ ਨੂੰ ਭਾਰਤ ਲਿਆਂਦਾ ਗਿਆ ਲੀ। ਹੁਣ ਹੋਰ ਅਫਗਾਨੀ ਸਿੱਖਾਂ ਨੂੰ ਚਾਰਟਰਡ ਹਵਾਈ ਉਡਾਣਾਂ ਰਾਹੀਂ ਭਾਰਤ ਲਿਆਉਣ ਦੀ ਯੋਜਨਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ 12 ਤੇ 17 ਅਗਸਤ ਨੂੰ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਅਫਗਾਨੀ ਸਿੱਖਾਂ ਨੂੰ ਦਿੱਲੀ ਲਿਆਂਦਾ ਜਾਵੇਗਾ।
- - - - - - - - - Advertisement - - - - - - - - -