ਜਗਵਿੰਦਰ ਪਟਿਆਲ/ਚੰਡੀਗੜ੍ਹ: ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਭਾਰਤ ਤੋੰ ਭਜ ਕੇ ਪਾਕਿਸਤਾਨ ਚ ਗਏ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ਵਿਚ ਮੌਤ ਹੋ ਗਈ ਹੈ। ਰਿੰਦਾ ਦੀ ਮੌਤ ਲਾਹੌਰ ਦੇ ਇਕ ਹਸਪਤਾਲ ਵਿਚ ਹੋਈ ਹੈ। ਨਸ਼ੇ ਦੀ ਓਵਰ ਡੋਜ਼ ਨਾਲ ਉਸਦੀ ਮੌਤ ਹੋਣ ਦਾ ਖ਼ਦਸ਼ਾ ਦਸਿਆ ਜਾ ਰਿਹਾ ਹੈ ।
ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ਤੇ ਕੰਮ ਕਰਦਾ ਸੀ। ਪੰਜਾਬ ਦੇ ਨਾਲ ਨਾਲ ਭਾਰਤ ਦੇਸ਼ ਵਿਚ ਅਤਵਾਦ ਫੈਲਾਨ ਦੀ ਕੋਸ਼ਿਸ਼ ਕਰ ਰਿਹਾ ਸੀ। ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ। ਅਤੇ ਬਾਅਦ ਚ ਉਹ ਮਾਹਾਰਾਸ਼ਟਰ ਦੇ ਨਾਸਿਕ ਵਿਚ ਜਾ ਕੇ ਰਹਿਣ ਲਗ ਗਿਆ ਸੀ। ਜਿਸ ਤੋ ਬਾਅਦ ਉਹ ਚੰਡੀਗੜ ਵਿਚ ਪੰਜਾਬ ਯੁਨਿਵਰਸਿਟੀ ਵਿਚ ਪੜਣ ਲਈ ਆਇਆ ਅਤੇ ਇਸ ਦੌਰਾਨ ਰਿੰਦਾ ਨੇ ਜੁਰਮ ਦੀ ਦੁਨੀਆ ਵਿੱਚ ਕਦਮ ਰਖਿਆ ਸੀ।
ਸੁਤਰਾ ਦੇ ਹਵਾਲੇ ਤੋ ਇਹ ਖ਼ਬਰ ਹੈ ਕਿ ਪਿਛਲੇ ਹਫਤੇ ਸ਼ਨੀਵਾਰ ਨੂੰ ਹਰਵਿੰਦਰ ਰਿੰਦਾ ਨੂੰ ਕਿਡਨੀ ਦੀ ਸਮਸਿਆ ਕਰਕੇ ਹਸਪਤਾਲ ਲਿਜਾਇਆ ਗਿਆ ਸੀ। ਕਿਡਨੀ ਦੀ ਸਮਸਿਆ ਕਾਰਨ ਜਦੋ ਰਿੰਦਾ ਹਸਪਤਾਲ ਵਿਚ ਸੀ ਤਾ ਉਸ ਦੀ ਉਵਰਡੋਜ ਨਾਲ ਮੋਤ ਹੋ ਗਈ। ਹਸਪਤਾਲ ਵਿਚ ਉਸਨੂੰ ਇਕ ਇੰਜੈਕਸ਼ਨ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ।