ਚੀਫ ਇੰਜਨੀਅਰ ਸੈਂਟਰਲ ਜ਼ੋਨ ਨੇ ਦੱਸਿਆ ਕੇ ਪੰਜਾਬ ਸਰਕਾਰ ਦੇ 51 ਸਰਕਾਰੀ ਵਿਭਾਗਾਂ ਦਾ ਕੁੱਲ 214.25 ਕਰੋੜ ਬਕਾਇਆ ਖੜ੍ਹਾ ਹੈ। ਰੇਲਵੇ ਦਾ ਵੀ 3 ਕਰੋੜ ਬਕਾਇਆ ਖੜ੍ਹਾ ਹੈ। ਇਨ੍ਹਾਂ ਵਿਭਾਗਾਂ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਵਾਟਰ ਐਂਡ ਸੈਨੀਟੇਸ਼ਨ, ਪੁਲਿਸ ਤੇ ਜੇਲ੍ਹ, ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਥਾਨਕ ਸੰਸਥਾਵਾਂ ਸ਼ਾਮਲ ਹਨ। ਇਕੱਲੇ ਸੈਂਟ੍ਰਲ ਜ਼ੋਨ ਦਾ ਹੀ 97 ਕਰੋੜ ਰੁਪਏ ਬਕਾਇਆ ਹੈ।
ਚੀਫ ਇੰਜਨੀਅਰ ਨੇ ਕਿਹਾ ਅਸੀਂ ਪਹਿਲਾ ਵਿਭਾਗਾਂ ਨੂੰ ਚੇਤਾਵਨੀ ਦੇ ਰਹੇ ਹਾਂ। ਜੇਕਰ ਉਹ ਸਾਡੇ ਤੋਂ ਕੁਝ ਸਮੇਂ ਦੀ ਮਹੋਲਤ ਮੰਗਦੇ ਹਨ ਤਾਂ ਉਹ ਵੀ ਦਿੱਤੀ ਜਾਵੇਗੀ। ਇਹ ਸਭ ਕਰਨ ਤੋਂ ਬਾਅਦ ਹੀ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਜੇਕਰ ਕੋਈ ਵਿਭਾਗ ਫਿਰ ਵੀ ਭੁਗਤਾਨ ਨਹੀਂ ਕਰਦਾ ਤਾਂ ਪ੍ਰਮੁੱਖ ਸਕੱਤਰ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ।