ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਤੀਜੀ ਫਿਲਮ 'MSG-The Warrior: Lion Heart' ਦੀ ਪ੍ਰਮੋਸ਼ਨ ਸੁਰੂ ਕਰ ਦਿੱਤੀ ਹੈ। ਸਿਰਸਾ ਵਿਖੇ ਹੋਏ ਸਮਾਗਮ ਵਿੱਚ ਡੇਰਾ ਮੁਖੀ ਰਾਕਸਟਾਰ ਵਾਂਗ ਵੱਖਰੇ ਅੰਦਾਜ ਵਿੱਚ ਇੱਕ ਮਹਿੰਗੀ ਕਾਰ ਰਾਹੀਂ ਪਹੁੰਚੇ। ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਡੇਰਾ ਮੁਖੀ ਨੇ ਆਖਿਆ ਕਿ ਇਸ ਦੀ ਖਸੀਅਤ ਇਹ ਹੈ ਕਿ ਇਸ ਵਿੱਚ ਉਹਨਾਂ ਨੇ 30 ਵੱਖਰੇ ਵੱਖਰੇ ਕਿਰਦਾਰ ਨਿਭਾਅ ਹਨ।
7 ਅਕਤੂਬਰ ਨੂੰ ਰਿਲੀਜ ਹੋਣ ਵਾਲੀ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਯੂ-ਟਿਊਬ ਉਤੇ ਹਿੱਟ ਹੋ ਚੁੱਕਾ ਹੈ। ਇਸ ਦੌਰਾਨ ਡੇਰਾ ਮੁਖੀ ਨੇ ਦੱਸਿਆ ਕਿ ਫਿਲਮ ਤੋਂ ਹੋਣ ਵਾਲੀ ਕਮਾਈ ਨੂੰ ਉਹ ਮਾਨਵਤਾ ਦੀ ਭਲਾਈ ਲਈ ਖਰਚ ਕਰਨਗੇ।
ਇਸ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਬਾਰੇ ਬੋਲਦਿਆਂ ਡੇਰਾ ਮੁਖੀ ਨੇ ਆਖਿਆ ਕਿ ਜਾਨ ਦੇਣਾ ਕਿਸੇ ਵੀ ਸਮਸਿਆ ਦਾ ਹੱਲ ਨਹੀਂ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਤਕਨੀਕੀ ਰਾਹੀਂ ਖੇਤੀ ਕਰਨੀ ਚਾਹੀਦੀ ਹੈ ਜਿਸ ਨਾਲ ਉਹਨਾਂ ਵੱਧ ਕਮਾਈ ਹੋ ਹੋਵੇ।