ਮੁਹੰਮਦ ਸਦੀਕ ਵੱਲੋਂ ਸੁਖਬੀਰ ਬਾਦਲ 'ਤੇ 'ਸੁਰੀਲਾ' ਸ਼ਬਦੀ ਵਾਰ
ਏਬੀਪੀ ਸਾਂਝਾ | 12 Apr 2019 08:34 PM (IST)
ਮਹੰਮਦ ਸਦੀਕ ਨੇ ਚੁੱਪੀ ਤੋੜਦਿਆਂ ਪਲਟਵਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਅਤੇ ਉਸ ਦਾ ਪ੍ਰਧਾਨ ਬੌਖਲਾਹਟ ਵਿੱਚ ਹਨ ਤੇ ਫ਼ਰੀਦਕੋਟ ਲਈ ਉਨ੍ਹਾਂ ਨੂੰ ਕਾਂਗਰਸ ਦਾ ਸਾਹਮਣਾ ਕਰਨ ਲਈ ਉਮੀਦਵਾਰ ਨਹੀਂ ਮਿਲ ਰਿਹਾ ਸੀ
ਫ਼ਰੀਦਕੋਟ: ਕਾਂਗਰਸ ਦੀ ਲੋਕ ਸਭਾ ਟਿਕਟ ਮਿਲਣ ਮਗਰੋਂ ਆਤਮ ਵਿਸ਼ਵਾਸ ਵਿੱਚ ਆਏ ਮਕਬੂਲ ਗਾਇਕ ਮੁਹੰਮਦ ਸਦੀਕ ਨੇ ਜਿੱਥੇ ਸੁਖਬੀਰ ਬਾਦਲ ਦੇ ਬਿਆਨ 'ਤੇ ਪਲਟਵਾਰ ਕੀਤਾ ਉੱਥੇ ਹੀ ਆਮ ਚੋਣਾਂ ਲੜਦੇ ਹੋਣ ਕਾਰਨ ਪਾਰਟੀ ਦੇ ਸਿਆਸੀ ਵਿਰੋਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵੀ ਸ਼ਬਦੀ ਹਮਲੇ ਕੀਤੇ। ਦਰਅਸਲ,ਪਿਛਲੇ ਦਿਨੀਂ ਫ਼ਰੀਦਕੋਟ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ ਜਿਸ ਵਿੱਚ ਉਨ੍ਹਾਂ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਨਾ ਟਿਕਣ ਦੀ ਗੱਲ ਕਹੀ ਸੀ। ਇਸ ’ਤੇ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮਹੰਮਦ ਸਦੀਕ ਨੇ ਚੁੱਪੀ ਤੋੜਦਿਆਂ ਪਲਟਵਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਅਤੇ ਉਸ ਦਾ ਪ੍ਰਧਾਨ ਬੌਖਲਾਹਟ ਵਿੱਚ ਹਨ ਤੇ ਫ਼ਰੀਦਕੋਟ ਲਈ ਉਨ੍ਹਾਂ ਨੂੰ ਕਾਂਗਰਸ ਦਾ ਸਾਹਮਣਾ ਕਰਨ ਲਈ ਉਮੀਦਵਾਰ ਨਹੀਂ ਮਿਲ ਰਿਹਾ ਸੀ ਤਾਂ ਉਮੀਦਵਾਰ ਬਾਹਰੋਂ ਲਿਆਕੇ ਚੋਣ ਲੜਾਉਣ ਲਈ ਮਜਬੂਰ ਹੋ ਗਏ ਹਨ। ਸਦੀਕ ਨੇ ਕਿਹਾ ਕਿ ਉਹ ਕਿਸੇ ਨੂੰ ਆਪਣਾ ਮੁਕਾਬਲੇਬਾਜ਼ ਨਹੀਂ ਸਮਝਦੇ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਰੜੇ ਹੱਥੀਂ ਲੈਂਦਿਆਂ ਕਈ ਸ਼ਬਦੀ ਵਾਰ ਕੀਤੇ। ਉਨ੍ਹਾਂ ਮੋਦੀ ਸਰਕਾਰ ਦੀ ਨੀਤੀਆਂ ਦੀ ਵੀ ਅਲੋਚਨਾ ਕੀਤੀ।