ਮੁਹੰਮਦ ਸਦੀਕ ਦੀ ਮੌਤ ਦੀਆਂ ਅਫਵਾਹਾਂ
ਏਬੀਪੀ ਸਾਂਝਾ | 08 Dec 2018 04:42 PM (IST)
ਚੰਡੀਗੜ੍ਹ: ਪੰਜਾਬੀ ਗਾਇਕ ਤੇ ਕਾਂਗਰਸੀ ਲੀਡਰ ਮੁਹੰਮਦ ਸਦੀਕ ਦੀ ਮੌਤ ਦੀ ਅਫਵਾਹ ਉੱਡ ਗਈ। ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਉਨ੍ਹਾਂ ਦੀ ਮੌਤ ਬਾਰੇ ਖ਼ਬਰਾਂ ਵਾਇਰਲ ਹੋਈਆਂ। ਇਸ ਕਾਰਨ ਦੇਸ਼-ਵਿਦੇਸ਼ ਵਿੱਚ ਚਰਚਾ ਛਿੜ ਗਈ ਪਰ ਬਾਅਦ ਵਿੱਛ ਪਤਾ ਲੱਗਾ ਕਿ ਇਹ ਸਿਰਫ ਅਫਵਾਹਾਂ ਹਨ। https://www.facebook.com/MuhammadSadiqOfficial/videos/2033668383590229/?t=9 ਇਸ ਮਗਰੋਂ ਮੁਹੰਮਦ ਸਦੀਕ ਨੇ ਵੀ ਆਪਣੇ ਫੇਸਬੁਕ ਪੇਜ 'ਤੇ ਵੀਡੀਓ ਜਾਰੀ ਕਰਕੇ ਆਪਣੀ ਮੌਤ ਦੀ ਖ਼ਬਰ ਨੂੰ ਅਫ਼ਵਾਹ ਦੱਸਿਆ ਹੈ। ਸਦੀਕ ਨੇ ਵੀਡੀਓ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਫੈਲਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਪੜਤਾਲ ਕਰ ਲਿਆ ਕਰਨ।