ਚੰਡੀਗੜ੍ਹ: ਗੈਂਗਸਟਰ ਤੇ BSP ਵਿਧਾਇਕ ਮੁਖਤਾਰ ਅਨਸਾਰੀ ਦੀ ਅੱਜ ਉੱਤਰ ਪ੍ਰਦੇਸ਼ ਵਾਪਸੀ ਹੋਣ ਵਾਲੀ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਯੂਪੀ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਇੱਕ ਪੱਤਰ ਲਿਖਿਆ ਹੈ ਕਿ ਮੁਖਤਾਰ ਅਨਸਾਰੀ ਦੀ ਸਪੁਰਦਗੀ 8 ਅਪ੍ਰੈਲ ਤੋਂ ਪਹਿਲਾਂ ਕਰ ਦਿੱਤੀ ਜਾਵੇ। ਏਡੀਜੀ ਪ੍ਰਯਾਗਰਾਜ ਜ਼ੋਨ ਪ੍ਰੇਮ ਪ੍ਰਕਾਸ਼ ਨੂੰ ਮੁਖਤਾਰ ਅਨਸਾਰੀ ਨੂੰ ਪੰਜਾਬ ਤੋਂ ਬਾਂਦਾ ਜੇਲ੍ਹ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


ਜਾਣਕਾਰੀ ਮੁਤਾਬਕ ਅਨਸਾਰੀ ਨੂੰ ਸੜਕ ਮਾਰਗ ਰਾਹੀਂ ਬਾਂਦਾ ਜੇਲ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਯੂਪੀ ਨੰਬਰ ਦੀ ਐਂਬੂਲੈਂਸ ਜਿਸ ਵਿੱਚ ਪੰਜਾਬ ਪੁਲਿਸ ਨੇ ਮੁਹਾਲੀ ਦੀ ਅਦਾਲਤ ਵਿੱਚ ਮੁਖਤਾਰ ਅਨਸਾਰੀ ਨੂੰ ਪੇਸ਼ ਕੀਤਾ, ਉਹ ਐਤਵਾਰ ਰਾਤ ਰੂਪਨਗਰ ਜ਼ਿਲੇ 'ਚ  ਚੰਡੀਗੜ੍ਹ-ਨੰਗਲ ਹਾਈਵੇਅ ‘ਤੇ ਸੜਕ ਕਿਨਾਰੇ ਇੱਕ ਢਾਬੇ ਤੇ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਐਂਬੂਲੈਂਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਵਿੱਚ ਐਫਆਈਆਰ ਦਰਜ ਹੈ।

ਦੱਸ ਦਈਏ ਕਿ ਮੁਖਤਾਰ ਅਨਸਾਰੀ ਐਕਸਟੋਰਸ਼ਨ ਦੇ ਇੱਕ ਮਾਮਲੇ ਵਿੱਚ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਪਿਛਲੇ 2 ਸਾਲਾਂ ਵਿਚ, ਉੱਤਰ ਪ੍ਰਦੇਸ਼ ਪੁਲਿਸ 8 ਵਾਰ ਪੰਜਾਬ ਦੇ ਚੱਕਰ ਕੱਟ ਚੁੱਕੀ ਹੈ, ਪਰ ਉਸਨੂੰ ਖਾਲੀ ਹੱਥ ਵਾਪਸ ਜਾਣ ਪਿਆ। ਹੁਣ ਮੁਖਤਾਰ ਅਨਸਾਰੀ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉੱਤਰ ਪ੍ਰਦੇਸ਼ ਲਿਆਂਦਾ ਜਾ ਰਿਹਾ ਹੈ।

 

ਪੂਰਵਾਂਚਲ ਦੇ ਮਾਫੀਆ ਡੌਨ ਅਤੇ ਬਸਪਾ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਯੂਪੀ ਅਤੇ ਪੰਜਾਬ ਦੀਆਂ ਸਰਕਾਰਾਂ ਵਿਚਕਾਰ ਰਾਜਨੀਤਿਕ ਅਤੇ ਕਾਨੂੰਨੀ ਲੜਾਈ ਚੱਲ ਰਹੀ ਸੀ। ਜਦੋਂਕਿ ਮੁਖ਼ਤਾਰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਹੈ, ਯੋਗੀ ਸਰਕਾਰ ਉਸ ਨੂੰ ਯੂਪੀ ਲਿਆਉਣਾ ਚਾਹੁੰਦੀ ਹੈ ਅਤੇ ਉਸ ਖ਼ਿਲਾਫ਼ ਕੇਸ ਅਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਸੁਲਝਾਉਣਾ ਚਾਹੁੰਦੀ ਹੈ।

ਇਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਮੁਖ਼ਤਾਰ ਖ਼ਿਲਾਫ਼ 10 ਕੇਸ ਚੱਲ ਰਹੇ ਹਨ। ਇਨ੍ਹਾਂ ਵਿਚੋਂ ਦੋਹਰੇ ਕਤਲ ਦਾ ਕੇਸ ਅੰਤਮ ਪੜਾਅ ‘ਤੇ ਹੈ। ਮੁਕੱਦਮਾ ਲਗਭਗ ਪੂਰਾ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਕੋਈ ਫੈਸਲਾ ਆ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਬਾਕੀ ਨੌਂ ਮਾਮਲਿਆਂ ਵਿਚੋਂ ਛੇ ਵਿੱਚ ਗਵਾਹੀ ਨਾਲ ਮੁਕੱਦਮਾ ਚੱਲ ਰਿਹਾ ਹੈ। ਬਾਕੀ ਤਿੰਨ ਮਾਮਲਿਆਂ ਵਿੱਚ ਅਦਾਲਤ ਨੇ ਅਜੇ ਮੁਖ਼ਤਾਰ ਉੱਤੇ ਚਾਰਜ ਫਰੇਮ ਨਹੀਂ ਤੈਅ ਕੀਤਾ ਹੈ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ