ਚੰਡੀਗੜ੍ਹ: ਡੌਨ ਮੁਖਤਿਆਰ ਅੰਸਾਰੀ ਦਾ ਉੱਤਰ ਪ੍ਰਦੇਸ਼ ਨਾ ਜਾਣ ਲਈ ਇੱਕ ਹੋਰ ਸਕੀਮ ਲਾਈ ਹੈ।ਅੰਸਾਰੀ ਨੂੰ ਚੰਡੀਗੜ੍ਹ ਦੇ PGI 'ਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ PGI ਦੇ ਡਾਕਟਰਾਂ ਨੇ ਮੈਡੀਕਲ ਜਾਂਚ ਮਗਰੋਂ ਅੰਸਾਰੀ ਨੂੰ ਵਾਪਸ ਭੇਜ ਦਿੱਤਾ ਅਤੇ PGI 'ਚ ਦਾਖਲ ਨਹੀਂ ਕੀਤਾ।ਪੰਜਾਬ ਪੁਲਿਸ ਅੰਸਾਰੀ ਨੂੰ ਰੋਪੜ ਜੇਲ ਵਿੱਚੋਂ ਲੈ ਕੇ PGI ਪਹੁੰਚੀ ਸੀ।ਬਲੱਡ ਪ੍ਰੈਸ਼ਰ ਦੀ ਸਮੱਸਿਆ ਦੱਸ ਅੰਸਾਰੀ ਨੂੰ PGI 'ਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।


PGI ਚੰਡੀਗੜ੍ਹ 'ਚ ਵ੍ਹੀਲਚੇਅਰ ਤੇ ਡੌਨ ਅੰਸਾਰੀ

ਪਰ ਅੰਸਾਰੀ ਦੇ ਸੁਪਨੇ ਤੇ ਪਾਣੀ ਉਦੋਂ ਫਿਰ ਗਿਆ ਜਦੋਂ PGI ਡਾਕਟਰਾਂ ਨੇ ਉਸਦੀਆਂ ਟੈਸਟ ਰਿਪੋਰਟਾਂ ਵੇਖ ਇਹ ਕਹਿ ਦਿੱਤਾ ਕਿ ਉਸਨੂੰ ਦਾਖਲ ਕਰਨ ਦੀ ਲੋੜ ਨਹੀਂ ਹੈ। ਉਸਦੇ ਸਾਰੇ ਟੈਸਟ ਠੀਕ ਆਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਯੂਪੀ ਅਦਾਲਤ ਤੋਂ ਬੱਚਣ ਲਈ ਅੰਸਾਰੀ ਨੇ ਰੋਪੜ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਤੋਂ ਤਿੰਨ ਮਹੀਨੇ ਤੱਕ ਸਫ਼ਰ ਨਾ ਕਰਨ ਦੀ ਰਿਪੋਰਟ ਲਈ ਸੀ।

ਦੱਸ ਦੇਈਏ ਕਿ ਅੰਸਾਰੀ ਖਿਲਾਫ ਯੂਪੀ ਵਿੱਚ ਇੱਕ ਦਰਜਨ ਤੋਂ ਵੱਧ ਕੇਸ ਚੱਲ ਰਹੇ ਹਨ।ਯੋਗੀ ਸਰਕਾਰ ਅੰਸਾਰੀ ਅਤੇ ਬਾਕੀ ਗੈਂਗਸਟਰਾਂ ਦੀ ਜਾਇਦਾਦ ਤੇ ਬਲਡੋਜਰ ਚਲਾ ਰਹੀ ਹੈ। ਅਜਿਹੇ ਵਿੱਚ ਅੰਸਾਰੀ ਰਾਜਨੀਤਿਕ ਸ਼ਹਿ ਹੇਠ ਪੰਜਾਬ ਦੇ ਰੋਪੜ ਜੇਲ ਵਿੱਚੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੈ।