ਮੁਕਤਸਰ: ਮੁਕਤਸਰ ਸਾਹਿਬ ਤੋਂ ਗੰਗਾ ਨਗਰ ਜਾ ਰਹੀ ਇੱਕ ਸਵੀਫਟ ਕਾਰ ਪਿੰਡ ਰੁਪਾਜ਼ਾ ਦੇ ਨੇੜੇ ਬੇਕਾਬੂ ਹੋ ਕੇ ਰੁਖ ਨਾਲ ਟੱਕਰਾ ਗਈ ਜਿਸ ‘ਚ ਸਵਾਰ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਇੱਕ ਗੰਭੀਰ ਜ਼ਖ਼ਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਫਰੀਦਕੋਟ ਤੋਂ ਬਾਬਾ ਫਰੀਦ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸੀ।

ਪੁਲਿਸ ਮੁਤਾਬਕ ਕਾਰ ਤੇਜ਼ ਰਫਤਾਰ ਸੀ ਜਿਸ ਕਾਰਨ ਕਾਰ ਤੋਂ ਬੇਕਾਬੂ ਹੋ ਗਈ। ਕਾਰ ਸਵਾਰਾਂ ਦੀ ਪਛਾਣ ਗੰਗਾਨਗਰ ਵਿਨਾਸੀ ਇੰਦਰਜੀਤ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਆਪਣੀ ਸਵੀਫਟ ਕਾਰ ਨੰਬਰ ਆਰਜੇ 13ਸੀਬੀ 5911 ‘ਚ ਬਾਬਾ ਫਰੀਦ ਤੋਂ ਗੰਗਾਨਗਰ ਆ ਰਹੇ ਸੀ।



ਹਾਦਸੇ ‘ਚ ਜ਼ਖ਼ਮੀ ਕੁਲਦੀਪ ਸਿੰਘ ਨੂੰ ਨਿਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ਼ ਚਲ ਰਿਹਾ ਹੈ। ਡਾਕਰਟਾਂ ਮੁਤਾਬਕ ਅਜੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਬਾਕੀ ਦੋਵਾਂ ਦਾ ਪੋਸਟਮਾਰਟਮ ਕਰ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।