Punjab News: ਮੋਹਾਲੀ ਦੇ ਪਿੰਡ ਸੋਹਾਣਾ ਤੋਂ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਇੱਕ ਬਹੁਮੰਜ਼ਿਲਾ ਇਮਾਰਤ ਡਿੱਗਣ ਕਰਕੇ ਹੰਗਾਮਾ ਮੱਚ ਗਿਆ। ਇਸ ਇਮਾਰਤ ਦੇ ਮਲਬੇ ਦੇ ਥੱਲੇ 15 ਲੋਕਾਂ ਦੇ ਆਉਣ ਦਾ ਖਦਸ਼ਾ ਹੈ। ਰਾਹਤ ਕਾਰਜ ਜਾਰੀ ਕਰ ਦਿੱਤੇ ਗਏ ਹਨ। ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਜੇਬੀਸੀ ਰਾਹੀਂ ਰਾਹਤ ਜਾਰੀ ਕਰ ਦਿੱਤੇ ਗਏ ਹਨ।


ਹੋਰ ਪੜ੍ਹੋ : GST Council Meeting: GST ਕੌਂਸਲ ਦੀ ਬੈਠਕ ਸ਼ੁਰੂ, ਜਾਣੋ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਸਸਤੀਆਂ ਅਤੇ ਕਿਹੜੀਆਂ ਚੀਜ਼ਾਂ 'ਤੇ ਵਧੇਗਾ ਟੈਕਸ



ਖੁਦਾਈ ਜ਼ਿਆਦਾ ਹੋਣ ਕਾਰਨ ਬਹੁਮੰਜ਼ਿਲਾ ਇਮਾਰਤ ਡਿੱਗ ਗਈ


ਆਸਪਾਸ ਦੇ ਲੋਕ ਵੀ ਇਮਾਰਤ ਦਾ ਮਲਬਾ ਚੁੱਕਣ ਵਿੱਚ ਸਹਿਯੋਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਨਾਲ ਵਾਲੀ ਇਮਾਰਤ ਵਿੱਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਬਣਾਉਣ ਲਈ ਖੁਦਾਈ ਜ਼ਿਆਦਾ ਹੋਣ ਕਾਰਨ ਬਹੁਮੰਜ਼ਿਲਾ ਡਿੱਗ ਪਈ।



ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਲਬੇ ਥੱਲਿਓ ਕੱਢ ਲਿਆ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਇਮਾਰਤ ਵਿੱਚ ਜਿੰਮ ਚਲਾਏ ਜਾਣ ਦੀ ਚਰਚਾ ਚੱਲ ਰਹੀ ਹੈ। ਇਮਾਰਤ ਬਹੁ-ਮੰਜ਼ਿਲਾ ਹੋਣ ਕਾਰਨ ਨਾਲ ਵੀ ਇਮਾਰਤ ਵੀ ਡਿੱਗ ਪਈ ਅਤੇ ਇਸ ਇਮਾਰਤ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਜਿਮ 'ਚ 15 ਤੋਂ 20 ਨੌਜਵਾਨ ਮੌਜੂਦ ਸਨ। ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਆਪਣੇ ਸਾਥੀਆਂ ਨੂੰ ਲੈ ਕੇ ਤੁਰੰਤ ਮੌਕੇ 'ਤੇ ਪਹੁੰਚ ਗਏ ਹਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।



 




 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।