ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਆਪਣੇ ਮਿਸ਼ਨ 13 ਵਿੱਚ ਸਫਲ ਹੁੰਦੀ ਤਾਂ ਨਹੀਂ ਦਿਖਾਈ ਦਿੱਤੀ, ਪਰ ਪੰਥਕ ਸੀਟ ਭਾਵ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਲਗਪਗ ਤੈਅ ਹੈ।


ਤਿਵਾੜੀ ਆਪਣੇ ਵਿਰੋਧੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਤਕਰੀਬਨ 40,000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਤਿਵਾੜੀ ਹਿੱਸੇ ਹੁਣ ਤਕ 3,57,298 ਵੋਟਾਂ ਪਈਆਂ ਹਨ, ਜਦਕਿ ਦੂਜੇ ਨੰਬਰ 'ਤੇ ਚੱਲ ਰਹੇ ਪ੍ਰੋ. ਚੰਦੂਮਾਜਰਾ ਨੂੰ 3,17,055 ਵੋਟਾਂ ਪਈਆਂ ਹਨ। ਮਨੀਸ਼ ਤਿਵਾੜੀ ਵੋਟ ਫੀਸਦ ਦੇ ਮਾਮਲੇ ਵਿੱਚ ਵੀ ਬਾਜ਼ੀ ਮਾਰ ਰਹੇ ਹਨ ਅਤੇ ਸ਼ਾਮ ਤਕ ਅੰਤਮ ਅੰਕੜੇ ਸਾਹਮਣੇ ਆ ਜਾਣਗੇ।

ਸੰਸਦੀ ਹਲਕਾ ਅਨੰਦਪੁਰ ਸਾਹਿਬ ਬੇਸ਼ੱਕ ਪੰਥਕ ਹਲਕਾ ਅਖਵਾਉਂਦਾ ਹੈ, ਪਰ ਇੱਥੇ ਹਿੰਦੂ ਵੋਟਰਾਂ ਦੀ ਬਹੁਤਾਤ ਹੈ। ਇਸ ਦਾ ਫਾਇਦਾ ਖੱਟਣ ਵਿੱਚ ਕਾਂਗਰਸ ਯਕੀਨਨ ਕਾਮਯਾਬ ਰਹੀ ਹੈ। ਅਨੰਦਪੁਰ ਸਾਹਿਬ ਹਲਕੇ ਵਿੱਚ ਵੋਟਾਂ ਦੀ ਗਿਣਤੀ ਹਾਲੇ ਬਾਕੀ ਹੈ ਪਰ ਤਿਵਾੜੀ ਦੀ ਲੀਡ ਹੇਠਾਂ ਨਹੀਂ ਆਈ ਤੇ ਗਿਣਤੀ ਪੂਰੀ ਹੋਣ ਤਕ ਇਹੋ ਰੁਝਾਨ ਬਰਕਰਾਰ ਰਹਿੰਦਾ ਹੈ।